ਵੈਂਡਿੰਗ ਲਾਇਸੈਂਸ ਦੇਣਦਾਰਾਂ ਨੂੰ ਰਾਹਤ ਮਿਲੀ
ਨਗਰ ਨਿਗਮ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸ਼ਹਿਰ ਦੇ ਸਟ੍ਰੀਟ ਵਿਕਰੇਤਾਵਾਂ ਦਾ ਸਮਰਥਨ ਕਰਨ ਦੇ ਉਦੇਸ਼ ਨਾਲ ਮਹੱਤਵਪੂਰਨ ਕਦਮ ਚੁੱਕਦੇ ਹੋਏ ਇੱਕ ਵਾਰ ਦੀ ਰਾਹਤ ਦਾ ਐਲਾਨ ਕੀਤਾ ਹੈ। ਇਸ ਦਾ ਲਾਭ ਬਕਾਇਆ ਭੁਗਤਾਨ ਨਾ ਕਰਨ ਕਾਰਨ ਵੈਂਡਿੰਗ ਲਾਇਸੈਂਸ ਗੁਆਉਣ...
Advertisement
ਨਗਰ ਨਿਗਮ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸ਼ਹਿਰ ਦੇ ਸਟ੍ਰੀਟ ਵਿਕਰੇਤਾਵਾਂ ਦਾ ਸਮਰਥਨ ਕਰਨ ਦੇ ਉਦੇਸ਼ ਨਾਲ ਮਹੱਤਵਪੂਰਨ ਕਦਮ ਚੁੱਕਦੇ ਹੋਏ ਇੱਕ ਵਾਰ ਦੀ ਰਾਹਤ ਦਾ ਐਲਾਨ ਕੀਤਾ ਹੈ। ਇਸ ਦਾ ਲਾਭ ਬਕਾਇਆ ਭੁਗਤਾਨ ਨਾ ਕਰਨ ਕਾਰਨ ਵੈਂਡਿੰਗ ਲਾਇਸੈਂਸ ਗੁਆਉਣ ਵਾਲਿਆ ਨੂੰ ਮਿਲੇਗਾ। ਇੱਥੇ ਅੱਜ 472 ਪ੍ਰਭਾਵਿਤ ਵਿਕਰੇਤਾਵਾਂ ਦੀਆਂ ਅਪੀਲਾਂ ਸਬੰਧੀ ਜਾਣਕਾਰੀ ਦਿੰਦਿਆਂ ਮੇਅਰ ਨੇ ਦੇਣਦਾਰਾਂ ਲਈ ਤਿੰਨ ਮਹੀਨਿਆਂ ਦੀ ਮਿਆਦ ਦੇ ਅੰਦਰ ਆਪਣੇ ਬਕਾਏ ਨੂੰ ਨਿਯਮਿਤ ਕਰਨ ਦਾ ਆਖ਼ਰੀ ਮੌਕਾ ਐਲਾਨਿਆ। ਇਸ ਸਮੇਂ ਦੇ ਅੰਦਰ ਆਪਣੇ ਬਕਾਏ ਦਾ ਭੁਗਤਾਨ ਕਰਨ ਵਾਲੇ ਵਿਕਰੇਤਾਵਾਂ ਦੇ ਲਾਇਸੈਂਸ ਬਹਾਲ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਭੁਗਤਾਨ ਨਾ ਕੀਤਾ ਗਿਆ ਤਾਂ ਇਹ ਲਾਇਸੈਂਸ ਪੱਕੇ ਤੌਰ ’ਤੇ ਰੱਦ ਕਰ ਦਿੱਤੇ ਜਾਣਗੇ।
Advertisement
Advertisement
×