ਅਸ਼ੋਕਾ ਨਰਸਿੰਗ ਕਾਲਜ ’ਚ ਵਿਸਾਖੀ ਮਨਾਈ
ਚੰਡੀਗੜ੍ਹ: ਅਸ਼ੋਕਾ ਨਰਸਿੰਗ ਕਾਲਜ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੇ ਸੱਭਿਆਚਾਰਕ ਪ੍ਰਦਰਸ਼ਨਾਂ, ਰਵਾਇਤੀ ਗਤੀਵਿਧੀਆਂ ਅਤੇ ਭਾਈਚਾਰੇ ਦੀ ਭਾਵਨਾ ਨਾਲ ਵਿਸਾਖੀ ਦਾ ਜਸ਼ਨ ਮਨਾਇਆ। ਇਹ ਮੌਕੇ ਕਾਲਜ ਦੇ ਡਾਇਰੈਕਟਰ ਰਾਮਿੰਦਰ ਮਿੱਤਲ ਮੌਜੂਦ ਰਹੇ। ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵੱਲੋਂ...
Advertisement
ਚੰਡੀਗੜ੍ਹ: ਅਸ਼ੋਕਾ ਨਰਸਿੰਗ ਕਾਲਜ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੇ ਸੱਭਿਆਚਾਰਕ ਪ੍ਰਦਰਸ਼ਨਾਂ, ਰਵਾਇਤੀ ਗਤੀਵਿਧੀਆਂ ਅਤੇ ਭਾਈਚਾਰੇ ਦੀ ਭਾਵਨਾ ਨਾਲ ਵਿਸਾਖੀ ਦਾ ਜਸ਼ਨ ਮਨਾਇਆ। ਇਹ ਮੌਕੇ ਕਾਲਜ ਦੇ ਡਾਇਰੈਕਟਰ ਰਾਮਿੰਦਰ ਮਿੱਤਲ ਮੌਜੂਦ ਰਹੇ। ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਪੰਜਾਬੀ ਵਿਰਸੇ ਦੀ ਝਲਕ ਨਾਲ ਕਾਲਜ ਦੇ ਕੈਂਪਸ ਦੀ ਸਜਾਵਟ ਕੀਤੀ ਗਈ ਜੋ ਇਸ ਪੂਰੇ ਸਮਾਗਮ ਲਈ ਖਿੱਚ ਦਾ ਕੇਂਦਰ ਬਣੀ, ਇਸ ਵਿੱਚ ਪੁਰਾਤਨ ਪੱਖੀਆਂ, ਮੰਜੇ, ਚਰਖੇ, ਫੁਲਕਾਰੀਆਂ, ਛੱਜ ਵਿਸਾਖੀ ਨਾਲ ਸਬੰਧਤ ਕਣਕ ਆਦਿ ਦੀ ਪੇਸ਼ਕਾਰੀ ਕੀਤੀ ਗਈ। ਵਿਦਿਆਰਥੀਆਂ ਨੇ ਰਵਾਇਤੀ ਭੰਗੜਾ ਪੇਸ਼ ਕੀਤਾ। -ਟਨਸ
Advertisement
Advertisement
×