ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਯੂਟੀ ਪ੍ਰਸ਼ਾਸਨ ਵੱਲੋਂ ਪੌਣੇ ਚਾਰ ਸੌ ਸਿਵਲ ਡਿਫੈਂਸ ਵਾਲੰਟੀਅਰਾਂ ਨੂੰ ਸਿਖਲਾਈ

ਵਾਲੰਟੀਅਰਾਂ ਨੇ ਚੰਡੀਮੰਦਰ ਛਾਉਣੀ ਵਿੱਚ ਵੱਖ-ਵੱਖ ਅਭਿਆਸ ਵਿੱਚ ਲਿਆ ਹਿੱਸਾ
ਚੰਡੀਮੰਦਰ ਛਾਉਣੀ ਵਿੱਚ ਸਿਖਲਾਈ ਲੈਂਦੇ ਹੋਏ ਨੌਜਵਾਨ। -ਫੋਟੋ: ਰਵੀ ਕੁਮਾਰ
Advertisement

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਪਿਛਲੇ ਦਿਨੀ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਟਕਰਾਅ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਸ਼ਹਿਰ ਵਿੱਚ ਸਿਵਲ ਡਿਫੈਂਸ ਵਾਲੰਟੀਅਰ ਤਿਆਰ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਸ਼ਾਸਨ ਨੇ ਸ਼ਹਿਰ ਵਿੱਚ 375 ਸਿਵਲ ਡਿਫੈਂਸ ਵਾਲੰਟੀਅਰਾਂ ਦੇ ਤੀਜੇ ਬੈਚ ਦੀ ਸਿਖਲਾਈ ਮੁਕੰਮਲ ਕਰ ਲਈ ਹੈ।

ਯੂਟੀ ਪ੍ਰਸ਼ਾਸਨ ਨੇ ਤੀਜੇ ਬੈਚ ਵਿੱਚ ਸ਼ਾਮਲ 375 ਵਾਲੰਟੀਅਰਾਂ ਨੂੰ ਸੈਕਟਰ-26 ਵਿੱਚ ਸਥਿਤ ਮਗਸੀਪਾ ਵਿਖੇ ਸਿਖਲਾਈ ਦਿੱਤੀ। ਇਸ ਦੇ ਨਾਲ ਹੀ ਇਨ੍ਹਾਂ ਵਾਲੰਟੀਅਰਾਂ ਨੇ ਚੰਡੀ ਮੰਦਰ ਛਾਉਣੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗਤੀਵੀਧੀਆਂ ਵਿੱਚ ਹਿੱਸਾ ਲਿਆ। ਇਸ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੇ ਵਾਲੰਟੀਅਰਾਂ ਨੂੰ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਗਈ। ਸਿਵਲ ਡਿਫੈਂਸ ਵਾਲੰਟੀਅਰਾਂ ਨੂੰ ਕੁਦਰਤੀ ਆਫ਼ਤਾਂ, ਅੱਗਜਨੀ ਤੇ ਜੰਗਨੁਮਾ ਹਾਲਤਾਂ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਗਈ ਹੈ।

Advertisement

ਇਸ ਸਿਖਲਾਈ ਨੇ ਸਿਵਲ ਡਿਫੈਂਸ ਅਪਰੇਸ਼ਨਾਂ ਲਈ ਜ਼ਰੂਰੀ ਅਨੁਸ਼ਾਸਨ, ਤਾਲਮੇਲ ਤੇ ਟੀਮ ਵਰਕ ਬਾਰੇ ਵੀ ਜਾਗਰੂਕ ਕੀਤਾ।

 

ਡੀਸੀ ਵੱਲੋਂ ਸਿਵਲ ਡਿਫੈਂਸ ਵਾਲੰਟੀਅਰਾਂ ਦੀ ਪ੍ਰਸ਼ੰਸਾ

ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਸਿਵਲ ਡਿਫੈਂਸ ਵਾਲੰਟੀਅਰਾਂ ਦੇ ਹੌਂਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲ ਪ੍ਰਸ਼ਾਸਨ ਦੀ ਉਸ ਦੂਰਅੰਦੇਸ਼ੀ ਨੂੰ ਦਰਸਾਉਂਦੀ ਹੈ। ਇਸ ਵਿੱਚ ਸ਼ਾਸਨ ਕੇਵਲ ਪ੍ਰਬੰਧਨ ਤੱਕ ਸੀਮਿਤ ਨਹੀਂ, ਬਲਕਿ ਨਾਗਰਿਕਾਂ ਨੂੰ ਅੰਦਰੋਂ ਮਜ਼ਬੂਤ ਬਣਾਉਣ ’ਤੇ ਅਧਾਰਿਤ ਹੈ। ਅੱਜ ਦੇ ਸਮੇਂ ਵਿੱਚ ਜਦੋਂ ਜਲਵਾਯੂ, ਸ਼ਹਿਰੀਕਰਨ ਅਤੇ ਸਮਾਜਿਕ ਪਰਿਵਰਤਨਾਂ ਨਾਲ ਜੁੜੀਆਂ ਚੁਣੌਤੀਆਂ ਵਧ ਰਹੀਆਂ ਹਨ ਤਾਂ ਇਹ ਜ਼ਰੂਰੀ ਹੈ ਕਿ ਸਾਡੇ ਨੌਜਵਾਨ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੇ ਸਮਰੱਥ ਹੋਣ। ਇਸ ਟਰੇਨਿੰਗ ਦੇ ਜ਼ਰੀਏ ਨਾਗਰਿਕ ਵਾਲੰਟੀਅਰਾਂ ਦੀ ਇੱਕ ਨਵੀਂ ਪੀੜ੍ਹੀ ਤਿਆਰ ਕੀਤੀ ਹੈ, ਜੋ ਟਰੇਨਿੰਗ ਪ੍ਰਾਪਤ ਹੀ ਨਹੀਂ, ਬਲਕਿ ਐਮਰਜੈਂਸੀ ਸਥਿਤੀਆਂ ਵਿੱਚ ਫਰੰਟਲਾਈਨ ’ਤੇ ਖੜ੍ਹੇ ਹੋਣ ਦੇ ਲਈ ਪ੍ਰਤੀਬੱਧ ਹਨ।ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਭਾਰਤ-ਪਾਕਿਸਤਾਨ ਦਰਮਿਆਨ ਟਕਰਾਅ ਵਰਗੇ ਹਾਲਾਤ ਦੌਰਾਨ ਨੌਜਵਾਨਾਂ ਨੂੰ ਕਿਸੇ ਵੀ ਐਮਰਜੈਂਸੀ ਹਾਲਤ ਨਾਲ ਨਜਿੱਠਣ ਲਈ ਤਿਆਰ ਕਰਨ ਵਾਸਤੇ ਸਿਵਲ ਡਿਫੈਂਸ ਟਰੈਨਿੰਗ ਦਿੱਤੀ ਗਈ ਹੈ। ਹੁਣ ਪ੍ਰਸ਼ਾਸਨ ਵੱਲੋਂ ਹਰ ਸੈਕਟਰ ਵਾਈਜ਼ ਨੌਜਵਾਨਾਂ ਦੀ ਟੀਮ ਤਿਆਰ ਕੀਤੀ ਹੈ।

Advertisement