ਨਗਰ ਕੌਂਸਲ ਦੀ ਮੀਟਿੰਗ ’ਚ ਹੰਗਾਮਾ
ਪੱਤਰ ਪ੍ਰੇਰਕ ਨੰਗਲ, 28 ਦਸੰਬਰ ਨਗਰ ਕੌਂਸਲ ਨੰਗਲ ਦੀ ਮਹੀਨੇਵਾਰ ਮੀਟਿੰਗ ਨੂੰ ਵਿਚਾਲੇ ਹੀ ਛੱਡਦਿਆਂ ਹੋਏ ਕਾਂਗਰਸੀ ਕੌਂਸਲਰ ਅਤੇ ਬੁਲਾਰੇ ਐਡਵਕੇਟ ਪਰਮਜੀਤ ਸਿੰਘ ਪੰਮਾ ਨੇ ਅੱਜ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਤੇ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਰੋੜੇ ਅਟਕਾਉਣ ਦੇ...
ਪੱਤਰ ਪ੍ਰੇਰਕ
ਨੰਗਲ, 28 ਦਸੰਬਰ
ਨਗਰ ਕੌਂਸਲ ਨੰਗਲ ਦੀ ਮਹੀਨੇਵਾਰ ਮੀਟਿੰਗ ਨੂੰ ਵਿਚਾਲੇ ਹੀ ਛੱਡਦਿਆਂ ਹੋਏ ਕਾਂਗਰਸੀ ਕੌਂਸਲਰ ਅਤੇ ਬੁਲਾਰੇ ਐਡਵਕੇਟ ਪਰਮਜੀਤ ਸਿੰਘ ਪੰਮਾ ਨੇ ਅੱਜ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਤੇ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਰੋੜੇ ਅਟਕਾਉਣ ਦੇ ਕਥਿਤ ਤੌਰ ’ਤੇ ਗੰਭੀਰ ਦੋਸ਼ ਲਗਾਏ। ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਵਿਚ ਸ਼ੁਰੂ ਹੋਈ ਮਹੀਨਵਾਰ ਮੀਟਿੰਗ ਦਾ ਬਾਇਕਾਟ ਕਰਨ ਮਗਰੋਂ ਉਨ੍ਹਾਂ ਕਿਹਾ ਕਿ ਸਮੂਹ ਕੌਂਸਲਰ ਲੋਕਾਂ ਦੇ ਮਸਲੇ ਲੈ ਕੇ ਆਉਂਦੇ ਹਨ ਪਰ ਕੁਝ ਕੌਂਸਲ ਅਧਿਕਾਰੀ ਜਾਣ-ਬੁੱਝ ਕੇ ਵਿਕਾਸ ਕੰਮਾਂ ਵਿੱਚ ਅੜਿਕੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਕੁਝ ਆਗੂ ਨਗਰ ਕੌਂਸਲ ਨੰਗਲ ਦੇ ਕੰਮਾਂ ਵਿੱਚ ਬੇਲੋੜੀ ਦਖਲਅੰਦਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਦੁਰਦਸ਼ਾ ਲਈ ਸਿਰਫ਼ ਤੇ ਸਿਰਫ਼ ਨਗਰ ਕੌਂਸਲ ਨੰਗਲ ਦੇ ਅਧਿਕਾਰੀ ਜ਼ਿੰਮੇਵਾਰ ਹਨ। ਇਸ ਸਬੰਧੀ ਨਗਰ ਕੌਂਸਲ ਨੰਗਲ ਦੇ ਕਾਰਜਸਾਧਕ ਅਧਿਕਾਰੀ ਅਸ਼ੋਕ ਪਥਰੀਆ ਨੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਕੌਂਸਲ ਵੱਲੋਂ ਪਾਸ ਕੀਤੇ ਗਏ ਮਤਿਆਂ ਵਾਲੇ ਹੀ ਕੰਮ ਕਰ ਸਕਦੇ ਹਨ ਉਸ ਤੋਂ ਬਾਹਰ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਕੋਈ ਇਕ ਵੀ ਅਜਿਹਾ ਕੰਮ ਦੱਸਿਆ ਜਾਵੇ ਜੋ ਕੌਂਸਲ ਤੋਂ ਬਾਹਰ ਕੀਤਾ ਹੋਵੇ।

