DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੱਢਾ ਵੱਲੋਂ ਪੁੱਤ ਦੇ ਅੰਗ ਦਾਨ ਲਈ ਪਿਤਾ ਦਾ ਸਨਮਾਨ

ਅਰਸ਼ਦੀਪ ਦੇ ਅੰਗਾਂ ਨੇ ਕਈਆਂ ਦੀ ਜ਼ਿੰਦਗੀ ਬਚਾਈ
  • fb
  • twitter
  • whatsapp
  • whatsapp
featured-img featured-img
ਦਿੱਲੀ ਵਿੱਚ ਕੇਂਦਰੀ ਮੰਤਰੀ ਜੇਪੀ ਨੱਡਾ ਹੌਲਦਾਰ ਨਰੇਸ਼ ਦਾ ਸਨਮਾਨ ਕਰਦੇ ਹੋਏ।
Advertisement
ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਅੱਜ ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ 15ਵੇਂ ਭਾਰਤੀ ਅੰਗਦਾਨ ਦਿਵਸ ਮੌਕੇ ਰਾਸ਼ਟਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ ਵੱਲੋਂ ਕਰਵਾਏ ‘ਅੰਗਦਾਨ’ ਸਮਾਰੋਹ ਵਿੱਚ ਰੋਪੜ ਜ਼ਿਲ੍ਹੇ ਦੇ ਨਿਵਾਸੀ ਹੌਲਦਾਰ ਨਰੇਸ਼ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ। ਮੰਤਰੀ ਨੇ ਹੌਲਦਾਰ ਨਰੇਸ਼ ਕੁਮਾਰ ਦੀ ਆਪਣੇ 18 ਸਾਲਾ ਪੁੱਤ ਅਰਸ਼ਦੀਪ ਦੇ ਅੰਗ ਦਾਨ ਕਰਨ ਦੇ ਨਿਰਸਵਾਰਥ ਫੈਸਲੇ ਲਈ ਸ਼ਲਾਘਾ ਕੀਤੀ, ਜਿਸ ਦੀ ਹਾਲ ਹੀ ਵਿਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਨੇ ਇਸ ਨੇਕ ਕਾਰਜ ਰਾਹੀਂ ਬਹੁਤ ਸਾਰੀਆਂ ਜਾਨਾਂ ਬਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਜ਼ਿਕਰਯੋਗ ਕਿ ਅੰਗ ਦਾਨ ਪ੍ਰਕਿਰਿਆ ਨੂੰ ਚੰਡੀਮੰਦਰ ਕਮਾਂਡ ਹਸਪਤਾਲ ਦੀ ਆਰਮੀ ਟਰਾਂਸਪਲਾਂਟ ਟੀਮ ਵੱਲੋਂ ਸਫਲਤਾਪੂਰਵਕ ਪੂਰਾ ਕੀਤਾ ਗਿਆ ਸੀ, ਜਿਸ ਨੇ ਅਰਸ਼ਦੀਪ ਦੇ ਜਿਗਰ, ਗੁਰਦੇ, ਪੈਨਕ੍ਰੀਅਸ ਤੇ ਕੌਰਨੀਆ ਨੂੰ ਕੱਢਿਆ। ਜਿਗਰ ਤੇ ਗੁਰਦੇ ਨੂੰ ਫ਼ੌਜੀ ਪੁਲੀਸ ਦੀ ਸਹਾਇਤਾ ਨਾਲ ਇੱਕ ਗਰੀਨ ਕੋਰੀਡੋਰ ਰਾਹੀਂ ਨਵੀਂ ਦਿੱਲੀ ਦੇ ਰਿਸਰਚ ਐਂਡ ਰੈਫਰਲ ਆਰਮੀ ਹਸਪਤਾਲ ਵਿੱਚ ਏਅਰਲਿਫਟ ਕੀਤਾ। ਦੂਜਾ ਗੁਰਦਾ ਤੇ ਪੈਨਕ੍ਰੀਅਸ ਪੀਜੀਆਈ ਵਿੱਚ ਜਾਨਲੇਵਾ ਬਿਮਾਰੀ ਤੋਂ ਪੀੜਤ ਮਰੀਜ਼ ਨੂੰ ਦਾਨ ਕੀਤਾ ਗਿਆ, ਜਦੋਂ ਕਿ ਕੌਰਨੀਆ ਨੂੰ ਲੋੜਵੰਦਾਂ ਦੀ ਨਜ਼ਰ ਬਹਾਲ ਕਰਨ ਲਈ ਕਮਾਂਡ ਹਸਪਤਾਲ ਦੇ ਆਈ ਬੈਂਕ ਵਿੱਚ ਸੁਰੱਖਿਅਤ ਰੱਖਿਆ ਗਿਆ ਸੀ।

Advertisement

Advertisement
×