ਮੁਹਾਲੀ ਦੇ ਫੇਜ਼-7 ਦੇ ਉਦਯੋਗਿਕ ਖੇਤਰ ਵਿਚ ਈ ਐੱਸ ਆਈ ਹਸਪਤਾਲ ਵਿਚ ਸਨਅਤੀ ਕਾਮਿਆਂ ਨੂੰ ਹੁਣ ਅਲਟਰਾਸਾਊਂਡ ਦੀ ਸਹੂਲਤ ਵੀ ਮਿਲੇਗੀ। ਵਿਧਾਇਕ ਕੁਲਵੰਤ ਸਿੰਘ ਨੇ ਇੱਥੇ ਨਵੀਂ ਸਥਾਪਿਤ ਹਾਈ-ਡੈਫੀਨੇਸ਼ਨ ਅਲਟਰਾਸਾਊਂਡ ਯੂਨਿਟ ਦੀ ਸ਼ੁਰੂਆਤ ਕੀਤੀ। ਵਿਧਾਇਕ ਕੁਲਵੰਤ ਸਿੰਘ ਨੇ ਇਸ ਮੌਕੇ ਕਿਹਾ ਕਿ ਇਸ ਯੂਨਿਟ ਦੀ ਸਥਾਪਨਾ ਦੇ ਨਾਲ-ਨਾਲ ਰੇਡੀਓਲੋਜਿਸਟ ਦੀ ਤਾਇਨਾਤੀ ਉਦਯੋਗਿਕ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਸਿਹਤ ਸੰਭਾਲ ਸੇਵਾਵਾਂ ਵਿੱਚ ਕਾਫ਼ੀ ਸੁਧਾਰ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਸਨੀਕਾਂ ਲਈ ਮਿਆਰੀ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਵਚਨਬੱਧ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਸੈਕਟਰ-66 ਵਿੱਚ ਇੱਕ ਹੋਰ ਵੱਡੀ ਸਿਹਤ ਸਹੂਲਤ ਜਾਂ ਤਾਂ ਈ ਐਸ ਆਈ ਹਸਪਤਾਲ ਜਾਂ ਸਿਵਲ ਹਸਪਤਾਲ-ਕਿਸਮ ਦੀ ਸੰਸਥਾ ਸਥਾਪਤ ਕਰਵਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਮੌਜੂਦਾ ਜ਼ਿਲ੍ਹਾ ਹਸਪਤਾਲ ’ਤੇ ਬੋਝ ਘਟਾਉਣ ਵਿੱਚ ਮਦਦ ਮਿਲੇਗੀ, ਜੋ ਕਿ ਵਰਤਮਾਨ ਵਿੱਚ ਮੈਡੀਕਲ ਕਾਲਜ ਦੇ ਹਿੱਸੇ ਵਜੋਂ ਕੰਮ ਕਰ ਰਿਹਾ ਹੈ ਅਤੇ ਉਦੋਂ ਤੱਕ ਕਾਲਜ ਦਾ ਹਿੱਸਾ ਰਹੇਗਾ, ਜਦੋਂ ਤੱਕ ਕਾਲਜ ਆਈ ਐੱਸ ਬੀ ਦੇ ਪਿੱਛੇ ਬਣਨ ਵਾਲੇ ਆਪਣੇ ਕੈਂਪਸ ਵਿੱਚ ਨਹੀਂ ਸਿਫ਼ਟ ਹੋ ਜਾਂਦਾ। ਈ ਐਸ ਆਈ ਹਸਪਤਾਲ ਦੇ ਐਸ ਐਮ ਓ ਇੰਚਾਰਜ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਅਲਟਰਾਸਾਊਂਡ ਯੂਨਿਟ ਦੇ ਸੰਚਾਲਨ ਨੇ ਹਸਪਤਾਲ ਦੀ ਇੱਕ ਵੱਡੀ ਜ਼ਰੂਰਤ ਨੂੰ ਪੂਰਾ ਕੀਤਾ ਹੈ।
+
Advertisement
Advertisement
Advertisement
Advertisement
×