ਇੱਥੋਂ ਦੇ ਐੱਸਡੀ ਕਾਲਜ ਸੈਕਟਰ 32 ਵਿੱਚ ਅੱਜ ਦੋ ਵਿਦਿਆਰਥੀ ਆਗੂਆਂ ਦੀ ਆਪਸ ਵਿੱਚ ਬਹਿਸ ਹੋ ਗਈ। ਇਸ ਤੋਂ ਬਾਅਦ ਉੱਥੇ ਮੌਜੂਦ ਪੁਲੀਸ ਮੁਲਾਜ਼ਮ ਨੇ ਉਨ੍ਹਾਂ ਨੂੰ ਬਹਿਸ ਕਰਨ ਤੋ ਰੋਕਿਆ। ਇਸ ਦੌਰਾਨ ਇੱਕ ਵਿਦਿਆਰਥੀ ਆਗੂ ਭੱਜ ਗਿਆ, ਜਿਸ ਨੂੰ ਪੁਲੀਸ ਮੁਲਾਜ਼ਮਾਂ ਨੇ ਗੇਟ ਦੇ ਬਾਹਰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਵਿਦਿਆਰਥੀ ਆਗੂਆਂ ਨੂੰ ਸੈਕਟਰ 34 ਦੇ ਥਾਣੇ ਲੈ ਗਈ, ਜਿੱਥੇ ਵਿਦਿਆਰਥੀ ਆਗੂਆਂ ਦੇ ਮਾਪਿਆਂ ਅਤੇ ਹੋਰ ਮੋਹਤਬਰਾਂ ਦੀ ਮੌਜੂਦਗੀ ਵਿੱਚ ਲੜਾਈ-ਝਗੜਾ ਨਾ ਕਰਨ ਦੀ ਰਜ਼ਾਮੰਦੀ ਮਗਰੋਂ ਛੱਡ ਦਿੱਤਾ ਗਿਆ।