ਸੋਹਾਣਾ ਵਿੱਚ ਪੇਚਿਸ਼ ਕਾਰਨ ਦੋ ਮੌਤਾਂ
ਪਿੰਡ ਸੋਹਾਣਾ ਦੇ ਮੈਂਗਣਾ ਵਾਲਾ ਮੁਹੱਲੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਡਾਇਰੀਆ ਦੀ ਬਿਮਾਰੀ ਫੈਲੀ ਹੋਈ ਹੈ। ਇਸ ਨਾਲ ਦੋ ਮੌਤਾਂ ਵੀ ਹੋ ਚੁੱਕੀਆਂ ਹਨ। ਦੋ ਦਰਜਨ ਦੇ ਕਰੀਬ ਮਰੀਜ਼ ਬਿਮਾਰੀ ਤੋਂ ਪੀੜਤ ਦੱਸੇ ਜਾ ਰਹੇ ਹਨ। ਸਬੰਧਿਤ ਖੇਤਰ ਦੇ...
Advertisement
ਪਿੰਡ ਸੋਹਾਣਾ ਦੇ ਮੈਂਗਣਾ ਵਾਲਾ ਮੁਹੱਲੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਡਾਇਰੀਆ ਦੀ ਬਿਮਾਰੀ ਫੈਲੀ ਹੋਈ ਹੈ। ਇਸ ਨਾਲ ਦੋ ਮੌਤਾਂ ਵੀ ਹੋ ਚੁੱਕੀਆਂ ਹਨ। ਦੋ ਦਰਜਨ ਦੇ ਕਰੀਬ ਮਰੀਜ਼ ਬਿਮਾਰੀ ਤੋਂ ਪੀੜਤ ਦੱਸੇ ਜਾ ਰਹੇ ਹਨ। ਸਬੰਧਿਤ ਖੇਤਰ ਦੇ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਵਿੱਚ ਗੰਦੇ ਪਾਣੀ ਦੀ ਸਪਲਾਈ ਹੋ ਰਹੀ ਹੈ, ਜਿਸ ਕਾਰਨ ਪਿੰਡ ਵਿੱਚ ਬੁਰੀ ਤਰ੍ਹਾਂ ਡਾਇਰੀਆ ਫੈਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜ ਦਿਨ ਪਹਿਲਾਂ ਸੁਰੇਸ਼ ਕੁਮਾਰ ਦੀ ਦਸਤ ਕਾਰਨ ਮੌਤ ਹੋ ਗਈ ਤੇ ਅੱਜ ਹਰਨੇਕ ਸਿੰਘ ਦੀ ਡਾਇਰੀਏ ਨੇ ਜਾਨ ਲੈ ਲਈ। ਸਬੰਧਤ ਖੇਤਰ ਦੇ ਐੱਸਐੱਮਓ ਡਾ. ਪ੍ਰੀਤਮੋਹਨ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਪਹਿਲਾਂ ਸਰਵੇਖਣ ਕੀਤਾ ਸੀ ਅਤੇ ਪਾਣੀ ਦੇ ਸੈਂਪਲ ਵੀ ਲਏ ਸੀ, ਜਿਨ੍ਹਾਂ ਦੀ ਹਾਲੇ ਰਿਪੋਰਟ ਆਉਣੀ ਹੈ। ਉਨ੍ਹਾਂ ਕਿਹਾ ਕਿ ਸਵੇਰੇ ਟੀਮਾਂ ਨੂੰ ਦੁਬਾਰਾ ਭੇਜ ਕੇ ਸਰਵੇਖਣ ਕਰਾਇਆ ਜਾਵੇਗਾ। -
Advertisement
Advertisement
×