ਭਾਈ ਭੱਕੂਮਾਜਰਾ ਦੀਆਂ ਦੋ ਕਿਤਾਬਾਂ ਲੋਕ ਅਰਪਣ
ਨਜ਼ਦੀਕੀ ਪਿੰਡ ਤਾਲਾਪੁਰ ਦੇ ਇਤਿਹਾਸ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ 35 ਸਿੰਘ ਸਿੰਘਣੀਆਂ ਵੱਲੋਂ ਕੀਤੇ ਸ੍ਰੀ ਸਹਿਜ...
ਨਜ਼ਦੀਕੀ ਪਿੰਡ ਤਾਲਾਪੁਰ ਦੇ ਇਤਿਹਾਸ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ 35 ਸਿੰਘ ਸਿੰਘਣੀਆਂ ਵੱਲੋਂ ਕੀਤੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ। ਇਸ ਉਪਰੰਤ ਭਾਈ ਸ਼ਮਿੰਦਰ ਸਿੰਘ ਭੱਕੂਮਾਜਰਾ ਵੱਲੋਂ ਲਿਖਤ ਦੋ ਨਵੀਆਂ ਕਿਤਾਬਾਂ ‘ਸਚੁ ਸੁਣਾਇਸੀ ਸਚੁ ਕੀ ਬੇਲਾ’ ਅਤੇ ‘ਪੰਥਕ ਹੀਰਿਆਂ ਦੀ ਖਾਣ’ ਲੋਕ ਅਰਪਣ ਕੀਤੀਆਂ ਗਈਆਂ। ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਬੋਰਡ ਦੇ ਸਾਬਕਾ ਮੈਂਬਰ ਪ੍ਰੋ ਨਿਰਮਲ ਸਿੰਘ, ਸੈਣੀ ਸਮਾਜ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਸੀਨੀਅਰ ਸਿਟੀਜ਼ਨ ਕੌਂਸਲ ਦੇ ਆਗੂ ਦੀਦਾਰ ਸਿੰਘ ਸੈਣੀ, ਬਾਬਾ ਅਜੀਤ ਸਿੰਘ ਸੰਧਾਰੀ ਮਾਜਰਾ, ਸੈਣੀ ਭਵਨ ਰੂਪਨਗਰ ਦੇ ਪ੍ਰਧਾਨ ਡਾ ਅਜਮੇਰ ਸਿੰਘ ਅਤੇ ਰਾਜਿੰਦਰ ਸਿੰਘ ਨੰਨੂਆ ਨੇ ਭਾਈ ਸ਼ਮਿੰਦਰ ਸਿੰਘ ਦੀ ਇਤਿਹਾਸਕ ਤੱਥਾਂ ਦੀ ਖੋਜ ਅਧਾਰਿਤ ਕਿਤਾਬਾਂ ਲਿਖਣ ਲਈ ਸ਼ਲਾਘਾ ਕੀਤੀ। ਇਸੇ ਦੌਰਾਨ ਭਾਈ ਰਣਜੋਧ ਸਿੰਘ ਨੇ ਆਪਣੀ ਰਚਨਾ ਕਵੀਸ਼ਰੀ ਰਾਹੀਂ ਪੇਸ਼ ਕੀਤੀ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਅਨਹੱਦ ਮੁੱਖ ਪ੍ਰਬੰਧਕ ਗੁਰਦੁਆਰਾ ਟਿੱਬੀ ਸਾਹਿਬ ਸੰਗਤ ਦਾ ਧੰਨਵਾਦ ਕੀਤਾ।

