ਫੋਨ ਹੈਕ ਕਰ ਕੇ ਬੈਂਕ ਖਾਤੇ ’ਚੋਂ ਸਵਾ ਦੋ ਲੱਖ ਕਢਵਾਏ
ਸਾਈਬਰ ਹੈਕਰਾਂ ਨੇ ਇੱਕ ਵਿਅਕਤੀ ਦਾ ਮੋਬਾਈਲ ਫੋਨ ਹੈਕ ਕਰ ਕੇ ਉਸ ਦੇ ਬੈਂਕ ਖਾਤੇ ’ਚੋਂ ਦੋ ਲੱਖ ਰੁਪਏ ਤੋਂ ਜ਼ਿਆਦਾ ਪੈਸੇ ਕੱਢਵਾ ਲਏ ਹਨ। ਜਾਣਕਾਰੀ ਅਨੁਸਾਰ ਮਨਮੋਹਨ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਸ ਨੇ...
Advertisement
ਸਾਈਬਰ ਹੈਕਰਾਂ ਨੇ ਇੱਕ ਵਿਅਕਤੀ ਦਾ ਮੋਬਾਈਲ ਫੋਨ ਹੈਕ ਕਰ ਕੇ ਉਸ ਦੇ ਬੈਂਕ ਖਾਤੇ ’ਚੋਂ ਦੋ ਲੱਖ ਰੁਪਏ ਤੋਂ ਜ਼ਿਆਦਾ ਪੈਸੇ ਕੱਢਵਾ ਲਏ ਹਨ। ਜਾਣਕਾਰੀ ਅਨੁਸਾਰ ਮਨਮੋਹਨ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਸ ਨੇ ਪ੍ਰਾਈਵੇਟ ਬੈਂਕ ’ਚ ਖਾਤਾ ਖੁੱਲ੍ਹਵਾਇਆ ਹੋਇਆ ਹੈ। ਇਸ ਦੀ ਨੈੱਟ ਬੈਂਕਿੰਗ ਉਸ ਦੇ ਮੋਬਾਈਲ ਫੋਨ ’ਤੇ ਚੱਲਦੀ ਹੈ| ਮਨਮੋਹਨ ਸਿੰਘ ਨੇ ਦੱਸਿਆ ਕਿ ਕਿਸੇ ਅਣਪਛਾਤੇ ਵੱਲੋਂ ਉਸ ਦਾ ਮੋਬਾਈਲ ਫੋਨ ਹੈਕ ਕਰ ਕੇ ਉਸ ਦੇ ਖਾਤੇ ’ਚੋਂ ਦੋ ਲੱਖ ਤੀਹ ਹਜ਼ਾਰ ਰੁਪਏ ਕਢਵਾ ਕੇ ਠੱਗੀ ਮਾਰੀ ਗਈ ਹੈ| ਉਸ ਨੇ ਦੱਸਿਆ ਕਿ ਇਸ ਠੱਗੀ ਦਾ ਪਤਾ ਲੱਗਣ ’ਤੇ ਉਸ ਨੇ ਸਾਈਬਰ ਕ੍ਰਾਈਮ ਹੈਲਪ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ| ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਰੁੱਧ ਕੇਸ ਦਰਜ ਕਰ ਕੇ ਥਾਣਾ ਫ਼ਤਹਿਗੜ੍ਹ ਸਾਹਿਬ ਕਾਈਮ ਬ੍ਰਾਂਚ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ|
Advertisement
Advertisement
×