ਦੋ ਮੁਲਜ਼ਮ ਸਵਾ ਤਿੰਨ ਕਿਲੋ ਅਫੀਮ ਸਣੇ ਕਾਬੂ
ਪੁਲੀਸ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ 3.250 ਕਿਲੋ ਅਫੀਮ ਬਰਾਮਦ ਕੀਤੀ ਹੈ। ਐੱਸਪੀ (ਜਾਂਚ) ਸੌਰਵ ਜਿੰਦਲ ਨੇ ਦੱਸਿਆ ਕਿ ਕਪਤਾਨ ਪੁਲੀਸ (ਅਪਰੇਸ਼ਨ) ਤਲਵਿੰਦਰ ਸਿੰਘ, ਉਪ-ਕਪਤਾਨ ਪੁਲੀਸ ਸਬ-ਡਿਵੀਜ਼ਨ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਅਤੇ ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਬੱਸ ਅੱਡਾ ਮੁਬਾਰਕਪੁਰ ਮੌਜੂਦ ਸੀ। ਇੱਥੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਬੱਸ ਅੱਡੇ ’ਤੇ ਦੋ ਮੋਨੇ ਨੌਜਵਾਨ ਖੜ੍ਹੇ ਦਿਖਾਈ ਦਿੱਤੇ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਦੇ ਮੋਢਿਆਂ ’ਤੇ ਪਾਏ ਬੈਗ ਨੂੰ ਜਦੋਂ ਥਾਣਾ ਡੇਰਾਬੱਸੀ ਦੇ ਏਐੱਸਆਈ ਚਰਨਜੀਤ ਸਿੰਘ ਨੇ ਚੈੱਕ ਕੀਤਾ ਤਾਂ ਸਾਗਰ ਕੁਮਾਰ ਨਾਮ ਦੇ ਨੌਜਵਾਨ ਦੇ ਬੈਗ ’ਚੋਂ 3.250 ਅਫੀਮ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮਾਂ ਵਿਰੁੱਧ ਥਾਣਾ ਡੇਰਾਬੱਸੀ ਵਿੱਚ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਨੇ ਮੁਲਜ਼ਮ ਸਾਗਰ ਕੁਮਾਰ ਵਾਸੀ ਪਿੰਡ ਅਸਾਲਤਪੁਰ (ਯੂਪੀ) ਦੀ ਉਮਰ ਕਰੀਬ 24 ਸਾਲ ਹੈ। ਉਹ 8ਵੀਂ ਪਾਸ ਹੈ ਅਤੇ ਸ਼ਾਦੀਸ਼ੁਦਾ ਹੈ। ਇਸੇ ਤਰ੍ਹਾਂ ਦੂਜੇ ਮੁਲਜ਼ਮ ਦੀ ਪਛਾਣ ਚਿਰਾਗ ਵਾਸੀ ਪਿੰਡ ਰਾਇਮ ਨਗਲਾ, (ਯੂਪੀ) ਵਜੋਂ ਹੋਈ ਹੈ। ਇਹ 22 ਸਾਲਾ ਮੁਲਜ਼ਮ ਪਿੰਡ ਮਟੌਰ, ਸੈਕਟਰ-71 ਮੁਹਾਲੀ ਵਿੱਚ ਰਹਿ ਰਿਹਾ ਹੈ। ਮੁਲਜ਼ਮ ਵਿਰੁੱਧ ਯੂਪੀ ਵਿੱਚ ਕੇਸ ਦਰਜ ਹੈ।