ਥੰਬੜ ਪਿੰਡ ਦੀਆਂ ਜੌੜੀਆਂ ਭੈਣਾਂ ਕਰਾਸ ਕੰਟਰੀ ’ਚ ਛਾਈਆਂ
ਬਰਾੜਾ ਦੇ ਥੰਬੜ ਪਿੰਡ ਦੀਆਂ ਜੌੜੀਆਂ ਭੈਣਾਂ ਨੇ ਫ਼ਰੀਦਾਬਾਦ ਵਿੱਚ ਹਾਲ ਹੀ ਵਿੱਚ ਹੋਏ ਰਾਜ ਪੱਧਰੀ ਕਰਾਸ-ਕੰਟਰੀ ਦੌੜ ਮੁਕਾਬਲੇ ਵਿੱਚ ਸ਼ਾਨਦਾਰ ਰੈਂਕਿੰਗ ਪ੍ਰਾਪਤ ਕਰਕੇ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਦੋਵਾਂ ਵਿੱਚੋਂ ਭਾਰਤੀ ਨੇ ਛੇਵਾਂ ਅਤੇ ਆਰਤੀ...
Advertisement
ਬਰਾੜਾ ਦੇ ਥੰਬੜ ਪਿੰਡ ਦੀਆਂ ਜੌੜੀਆਂ ਭੈਣਾਂ ਨੇ ਫ਼ਰੀਦਾਬਾਦ ਵਿੱਚ ਹਾਲ ਹੀ ਵਿੱਚ ਹੋਏ ਰਾਜ ਪੱਧਰੀ ਕਰਾਸ-ਕੰਟਰੀ ਦੌੜ ਮੁਕਾਬਲੇ ਵਿੱਚ ਸ਼ਾਨਦਾਰ ਰੈਂਕਿੰਗ ਪ੍ਰਾਪਤ ਕਰਕੇ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਦੋਵਾਂ ਵਿੱਚੋਂ ਭਾਰਤੀ ਨੇ ਛੇਵਾਂ ਅਤੇ ਆਰਤੀ ਨੇ 15ਵਾਂ ਸਥਾਨ ਪ੍ਰਾਪਤ ਕੀਤਾ ਹੈ। ਭਾਰਤੀ ਨੇ ਦੱਸਿਆ ਕਿ ਉਹ ਥੰਬੜ ਦੇ ਸਰਕਾਰੀ ਸਕੂਲ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਪੰਜਵੀਂ ਜਮਾਤ ਤੋਂ ਖੇਡਾਂ ਵਿੱਚ ਦਿਲਚਸਪੀ ਲੈ ਰਹੀ ਹੈ। ਪਹਿਲਾਂ ਉਸ ਨੇ ਬਲਾਕ ਪੱਧਰ ‘ਤੇ ਸਰਕਪੁਰ ਸਪੋਰਟਸ ਸਟੇਡੀਅਮ ਵਿੱਚ ਕਰਾਸ-ਕੰਟਰੀ ਦੌੜ ਵਿੱਚ ਹਿੱਸਾ ਲਿਆ ਸੀ ਜਿੱਥੋਂ ਉਹ ਜ਼ਿਲ੍ਹੇ ਲਈ ਚੁਣੀ ਗਈ ਸੀ। ਜ਼ਿਲ੍ਹਾ ਪੱਧਰੀ ਮੁਕਾਬਲਾ ਜਿੱਤਣ ਤੋਂ ਬਾਅਦ ਉਸ ਨੇ ਤੇ ਉਸ ਦੀ ਭੈਣ ਆਰਤੀ ਨੇ 4 ਕਿਲੋ ਮੀਟਰ ਦੇ ਰਾਜ ਪੱਧਰੀ ਦੌੜ ਮੁਕਾਬਲੇ ਵਿਚ ਹਿੱਸਾ ਲਿਆ।
Advertisement
Advertisement
×