ਟਿਊਬਵੈੱਲ ਦਾ ਉਦਘਾਟਨ
ਲਖਨੌਰ ਸਥਿਤ ਬੀ ਐੱਸ ਐੱਫ (ਸੀਮਾ ਸੁਰੱਖਿਆ ਬਲ) ਕੈਂਪਸ ਵਿੱਚ 36 ਲੱਖ ਦੀ ਲਾਗਤ ਨਾਲ 1100 ਫੁੱਟ ਡੂੰਘਾਈ ਵਾਲੇ ਨਵੇਂ ਟਿਊਬਵੈੱਲ ਦਾ ਉਦਘਾਟਨ ਡੀ ਸੀ ਕੋਮਲ ਮਿੱਤਲ, ਐਡੀਸ਼ਨਲ ਡਾਇਰੈਕਟਰ ਜਨਰਲ ਬੀ ਐੱਸ ਐੱਫ (ਪੱਛਮੀ ਕਮਾਂਡ) ਸਤਸ਼ ਐੱਸ ਖੰਡਾਰੇ ਅਤੇ ਕਾਰਜਕਾਰੀ...
Advertisement
ਲਖਨੌਰ ਸਥਿਤ ਬੀ ਐੱਸ ਐੱਫ (ਸੀਮਾ ਸੁਰੱਖਿਆ ਬਲ) ਕੈਂਪਸ ਵਿੱਚ 36 ਲੱਖ ਦੀ ਲਾਗਤ ਨਾਲ 1100 ਫੁੱਟ ਡੂੰਘਾਈ ਵਾਲੇ ਨਵੇਂ ਟਿਊਬਵੈੱਲ ਦਾ ਉਦਘਾਟਨ ਡੀ ਸੀ ਕੋਮਲ ਮਿੱਤਲ, ਐਡੀਸ਼ਨਲ ਡਾਇਰੈਕਟਰ ਜਨਰਲ ਬੀ ਐੱਸ ਐੱਫ (ਪੱਛਮੀ ਕਮਾਂਡ) ਸਤਸ਼ ਐੱਸ ਖੰਡਾਰੇ ਅਤੇ ਕਾਰਜਕਾਰੀ ਇੰਜਨੀਅਰ ਰਮਨਪ੍ਰੀਤ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਇਹ ਕਾਰਜ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਹੈ। ਇਸ ਦਾ ਉਦੇਸ਼ ਬੀ ਐੱਸ ਐੱਫ ਕੈਂਪਸ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਪੀਣ ਯੋਗ ਪਾਣੀ ਦੀ ਉਪਲਬਧਤਾ ਅਤੇ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ। ਨਵਾਂ ਟਿਊਬਵੈੱਲ ਬੀ ਐੱਸ ਐੱਫ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜੀਂਦੇ ਪਾਣੀ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਵੇਗਾ।
Advertisement
Advertisement
×