ਉੱਘੇ ਸੰਗੀਤਕਾਰ ਚਰਨਜੀਤ ਆਹੂਜਾ ਨਮਿਤ ਸ਼ਰਧਾਂਜਲੀ ਸਮਾਰੋਹ ਅੱਜ ਇੱਥੋਂ ਦੇ ਇੱਕ ਪੈਲੇਸ ਵਿੱਚ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਕਲਾਕਾਰਾਂ, ਅਦਾਕਾਰਾਂ ਅਤੇ ਸਭਿਆਚਾਰਕ ਸ਼ਖਸੀਅਤਾਂ ਤੋਂ ਇਲਾਵਾ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸ਼ਮੂਲੀਅਤ ਕੀਤੀ। ਮਰਹੂਮ ਸੰਗੀਤਕਾਰ ਦੀ ਪਤਨੀ ਸੰਗੀਤਾ ਆਹੂਜਾ ਅਤੇ ਚਾਰ ਪੁੱਤਰਾਂ ਸਚਿਨ ਆਹੂਜਾ, ਪੰਕਜ ਆਹੂਜਾ, ਲਵ ਆਹੂਜਾ ਤੇ ਕੁਸ਼ ਆਹੂਜਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਦਰਸਾਏ ਰਾਹ ’ਤੇ ਚੱਲਣ ਦਾ ਅਹਿਦ ਲਿਆ। ਉੱਘੇ ਗਾਇਕ ਤੇ ਅਦਾਕਾਰ ਗੁਰਦਾਸ ਮਾਨ, ਹੰਸ ਰਾਜ ਹੰਸ, ਅਦਾਕਾਰ ਮਲਕੀਤ ਰੌਣੀ, ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਸੰਜੀਵ ਅਨੰਦ ਦਿੱਲੀ, ਸਤਵਿੰਦਰ ਬੁੱਗਾ ਅਤੇ ਵਿੱਕੀ ਮੋਦੀ ਆਦਿ ਨੇ ਇਸ ਮੌਕੇ ਸ਼ਰਧਾਜਲੀ ਭੇਟ ਕਰਦਿਆਂ ਉਨ੍ਹਾਂ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਕਿਹਾ ਕਿ ਚਰਨਜੀਤ ਆਹੂਜਾ ਨੇ ਆਪਣੀਆਂ ਸੰਗੀਤਕ ਧੁਨਾਂ ਰਾਹੀਂ ਦਰਜਨਾਂ ਪੰਜਾਬੀ ਗਾਇਕਾਂ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਸ੍ਰੀ ਆਹੂਜਾ ਆਪਣੇ ਸੰਗੀਤ ਰਾਹੀਂ ਰਹਿੰਦੀ ਦੁਨੀਆਂ ਤੱਕ ਜਿਊਂਦੇ ਰਹਿਣਗੇ।
ਇਸ ਮੌਕੇ ਗਾਇਕ ਤੇ ਵਿਧਾਇਕ ਦੇਵ ਮਾਨ ਨਾਭਾ, ਮੁਹੰਮਦ ਸਦੀਕ, ਅਦਾਕਾਰ ਸ਼ਿਵੰਦਰ ਮਾਹਲ, ਰੌਸ਼ਨ ਪ੍ਰਿੰਸ, ਭਾਰਤ ਭੂਸ਼ਨ ਸ਼ਰਮਾ, ਰਣਜੀਤ, ਹਰਬੀ ਸੰਘਾ, ਪ੍ਰਕਾਸ਼ ਗਾਧੋ, ਦਰਸ਼ਨ ਔਲਖ, ਪਿੰਕੀ ਮੋਗੇ ਵਾਲੀ, ਪਰਮਜੀਤ ਪੱਲੂ, ਵਿਨੋਦ ਸ਼ਰਮਾ ਤੋਂ ਇਲਾਵਾ ਪੰਜਾਬੀ ਲੋਕ ਗਾਇਕ ਕਲਾ ਮੰਚ ਦੇ ਚੇਅਰਮੈਨ ਤੇ ਪ੍ਰਸਿੱਧ ਗਾਇਕ ਹਰਦੀਪ, ਨਛੱਤਰ ਗਿੱਲ, ਸੁਰਜੀਤ ਖਾਨ, ਜਸਵੰਤ ਸੰਦੀਲਾ, ਪੰਮੀ ਬਾਈ, ਰਵਿੰਦਰ ਗਰੇਵਾਲ, ਰਣਜੀਤ ਮਣੀ, ਕੁਲਵੀਰ ਸੈਣੀ, ਰੇਸ਼ਮ ਅਨਮੋਲ, ਅਲਾਪ ਸਿਕੰਦਰ, ਸਾਰੰਗ ਸਿਕੰਦਰ, ਕਰਮਾ ਰੋਪੜ ਵਾਲਾ, ਮਾਸ਼ਾ ਅਲੀ, ਗਾਇਕਾ ਸਰਬਜੀਤ ਕੌਰ, ਅਮਰ ਨੂਰੀ, ਰੁਪਿੰਦਰ ਹਾਂਡਾ, ਡੌਲੀ ਸਿੰਘ, ਮਨਿੰਦਰ ਦਿਉਲ, ਗਾਇਕ ਜਗਤਾਰ ਜੱਗਾ, ਪਰਮਿੰਦਰ ਧਾਮੀ, ਜਸਵੰਤ ਭਮਰਾ, ਮਦਨ ਸੌਕੀ, ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ, ਜਰਨੈਲ ਘੁਮਾਣ, ਅਲਬੇਲ ਬਰਾੜ, ਦਵਿੰਦਰ ਖੰਨੇ ਵਾਲਾ, ਭੱਟੀ ਭੜੀ ਵਾਲਾ, ਸੱਤੀ ਖੋਖੇਵਾਲੀਆ, ਹਰਵਿੰਦਰ ਤਤਲਾ, ਸੂਮੀ ਟੱਪਰੀਆ ਵਾਲਾ, ਸਤਨਾਮ ਪੰਜਾਬੀ, ਗੁਰਤੇਜ ਤੇਜ, ਸੁੱਚਾ ਰੰਗੀਲਾ, ਮਨਦੀਪ ਮੈਡੀ, ਦਲਜੀਤ ਘੜੂਆ, ਗੁਰਪਾਲ ਮੁਟਿਆਰ ਵੀ ਹਾਜ਼ਰ ਸਨ।
ਇਸੇ ਤਰ੍ਹਾਂ ਸੰਗੀਤਕਾਰ ਬਲਦੇਵ ਮਸਤਾਨਾ, ਬਾਲ ਮੁਕੰਦ ਸ਼ਰਮਾ, ਤੇਜਵੰਤ ਕਿਟੂ, ਗੱਗੀ ਸਿੰਘ, ਸੰਤੋਸ਼ ਕਟਾਰੀਆ, ਨਿਰਮਾਤਾ ਮੁਨੀਸ਼ ਸਾਹਨੀ, ਪ੍ਰਵੀਨ ਕੁਮਾਰ, ਅਸ਼ਵਨੀ ਗੋਇਲ, ਫਿਊਚਰ ਪਲੱਸ ਮੁਨੀਸ਼ ਸਰਮਾ, ਅਸ਼ਵਨੀ ਸੰਭਾਲਕੀ, ਪਰਦੀਪ ਢੱਲ, ਨਿਰਦੇਸ਼ਕ ਕਮਲ ਪ੍ਰੀਤ ਜੌਨੀ, ਰਿੰਪੀ ਪ੍ਰਿਸ, ਸੁਮਿਤ ਭਾਰਦਵਾਜ, ਸ਼ਿਆਮ ਜੁਨੇਜਾ ਤੋਂ ਇਲਾਵਾ ਬਿੱਟੂ ਬਾਜਵਾ, ਅਮਰਜੀਤ ਨਰੈਣ, ਬਿੰਦਰ ਭਦੌੜ, ਨਿਰਮਲ ਦਿਉਲ, ਮਲਕੀਤ ਕੋਟਲੀ, ਜਗਜੀਤ ਜੋਤੀ, ਮਨਿੰਦਰ ਮਾਹੀ ਦਿੱਲੀ, ਕੁੱਕੀ ਗਿੱਲ ਖਰੜ, ਕੋਮਲ, ਗਿੱਲ, ਚਰਨ ਬਬੀਹਾ, ਸਾਹਿਬ ਜਿੰਦੀਆ ਆਦਿ ਹਾਜ਼ਰ ਸਨ।