ਗੱਡੀ ਦੀ ਟੱਕਰ ਕਾਰਨ ਟਰਾਂਸਫਾਰਮਰ ਡਿੱਗਿਆ
ਇੱਥੋਂ ਦੀ ਗੁਲਾਬਗੜ੍ਹ ਰੋਡ ’ਤੇ ਗੱਡੀ ਦੀ ਜ਼ੋਰਦਾਰ ਟੱਕਰ ਨਾਲ ਬਿਜਲੀ ਦਾ ਟਰਾਂਸਫਾਰਮਰ ਡਿੱਗ ਗਿਆ।ਲੋਕਾਂ ਨੇ ਇਸ ਦੀ ਜਾਣਕਾਰੀ ਪਾਵਰਕੌਮ ਦੇ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਨੇ ਸੰਭਾਵਿਤ ਹਾਦਸੇ ਨੂੰ ਰੋਕਣ ਲਈ ਬਿਜਲੀ ਸਪਲਾਈ ਬੰਦ ਕੀਤੀ। ਇਸ ਦੌਰਾਨ ਕਈ ਘੰਟੇ ਸਬੰਧਿਤ...
Advertisement
ਇੱਥੋਂ ਦੀ ਗੁਲਾਬਗੜ੍ਹ ਰੋਡ ’ਤੇ ਗੱਡੀ ਦੀ ਜ਼ੋਰਦਾਰ ਟੱਕਰ ਨਾਲ ਬਿਜਲੀ ਦਾ ਟਰਾਂਸਫਾਰਮਰ ਡਿੱਗ ਗਿਆ।ਲੋਕਾਂ ਨੇ ਇਸ ਦੀ ਜਾਣਕਾਰੀ ਪਾਵਰਕੌਮ ਦੇ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਨੇ ਸੰਭਾਵਿਤ ਹਾਦਸੇ ਨੂੰ ਰੋਕਣ ਲਈ ਬਿਜਲੀ ਸਪਲਾਈ ਬੰਦ ਕੀਤੀ। ਇਸ ਦੌਰਾਨ ਕਈ ਘੰਟੇ ਸਬੰਧਿਤ ਖੇਤਰ ਵਿੱਚ ਬਿਜਲੀ ਸਪਲਾਈ ਠੱਪ ਰਹੀ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਜਾਣਕਾਰੀ ਅਨੁਸਾਰ ਇੱਕ ਅਣਪਛਾਤੇ ਵਾਹਨ ਨੇ ਸੜਕ ਕੰਢੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਖੰਭਾ ਟੇਢਾ ਹੋ ਗਿਆ ਅਤੇ ਟਰਾਂਸਫਾਰਮਰ ਕੰਧ ’ਤੇ ਡਿੱਗ ਗਿਆ। ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲੰਘੇ ਲੰਮੇ ਸਮੋਂ ਤੋਂ ਪਾਵਰਕੌਮ ਦੇ ਅਧਿਕਾਰੀਆਂ ਤੋਂ ਸੜਕ ਕੰਢੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ ਜੋ ਇਸ ਪਾਸੇ ਧਿਆਨ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
Advertisement
Advertisement