ਐੱਨ ਸੀ ਸੀ ਅਕੈਡਮੀ ’ਚ ਸਿਖਲਾਈ ਕੈਂਪ
ਐੱਨ ਸੀ ਸੀ ਅਕੈਡਮੀ ਰੂਪਨਗਰ ਵਿੱਚ ਐੱਨ ਸੀ ਸੀ ਗਰੁੱਪ ਹੈੱਡਕੁਆਰਟਰ ਪਟਿਆਲਾ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਐੱਚ ਐੱਸ ਸੰਧੂ ਦੀ ਅਗਵਾਈ ਤੇ 1 ਪੰਜਾਬ ਨੇਵਲ ਯੂਨਿਟ ਐੱਨ ਸੀ ਸੀ, ਨੰਗਲ ਦੇ ਕਮਾਂਡਿੰਗ ਅਫ਼ਸਰ ਕੈਪਟਨ ਹਰਜੀਤ ਸਿੰਘ ਦਿਓਲ ਦੀ ਨਿਗਰਾਨੀ ਅਧੀਨ...
ਐੱਨ ਸੀ ਸੀ ਅਕੈਡਮੀ ਰੂਪਨਗਰ ਵਿੱਚ ਐੱਨ ਸੀ ਸੀ ਗਰੁੱਪ ਹੈੱਡਕੁਆਰਟਰ ਪਟਿਆਲਾ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਐੱਚ ਐੱਸ ਸੰਧੂ ਦੀ ਅਗਵਾਈ ਤੇ 1 ਪੰਜਾਬ ਨੇਵਲ ਯੂਨਿਟ ਐੱਨ ਸੀ ਸੀ, ਨੰਗਲ ਦੇ ਕਮਾਂਡਿੰਗ ਅਫ਼ਸਰ ਕੈਪਟਨ ਹਰਜੀਤ ਸਿੰਘ ਦਿਓਲ ਦੀ ਨਿਗਰਾਨੀ ਅਧੀਨ 10 ਰੋਜ਼ਾ ਸਿਖਲਾਈ ਕੈਂਂਪ ਲਾਇਆ ਗਿਆ। ਇਸ ਦੌਰਾਨ ਕੈਡਿਟਾਂ ਨੇ ਫਾਇਰਿੰਗ ਅਭਿਆਸ, ਡ੍ਰਿੱਲ, ਹੁਨਰ ਅਤੇ ਮੁੱਢਲੀ ਸਹਾਇਤਾ ਤੇ ਗੈਸਟ ਲੈਕਚਰ, ਖੂਨਦਾਨ ਕੈਂਪ ਆਦਿ ਗਤੀਵਿਧੀਆਂ ਵਿੱਚ ਹਿੱਸਾ ਲਿਆ। ਬ੍ਰਿਗੇਡੀਅਰ ਸੰਧੂ ਨੇ ਕੈਡਿਟਾਂ ਨਾਲ ਗੱਲਬਾਤ ਕਰ ਕੇ ਸਿਖਲਾਈ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਅਤੇ ਸੁਚੱਜੇ ਅਤੇ ਅਨੁਸ਼ਾਸਿਤ ਕੈਂਪ ਦੇ ਆਯੋਜਨ ਲਈ ਕੈਡਿਟਾਂ ਅਤੇ 1 ਪੰਜਾਬ ਨੇਵਲ ਯੂਨਿਟ ਐੱਨ ਸੀ ਸੀ ਨੰਗਲ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਕੈਂਪ ਦੀ ਸਮਾਪਤੀ 1 ਪੰਜਾਬ ਨੇਵਲ ਯੂਨਿਟ ਐੱਨ ਸੀ ਸੀ, ਨੰਗਲ ਦੇ ਕਮਾਂਡਿੰਗ ਅਫਸਰ ਕੈਪਟਨ ਇੰਡੀਅਨ ਨੇਵੀ, ਹਰਜੀਤ ਸਿੰਘ ਦਿਓਲ ਦੇ ਭਾਸ਼ਣ ਨਾਲ ਹੋਈ। ਉਨ੍ਹਾਂ ਕੈਂਪ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਦੌਰਾਨ, 1 ਪੰਜਾਬ ਨੇਵਲ ਯੂਨਿਟ ਐੱਨ ਸੀ ਸੀ ਨੰਗਲ ਦੇ ਪੀ ਆਈ ਸਟਾਫ ਅਤੇ ਸਿਵਲ ਸਟਾਫ ਮੌਜੂਦ ਸੀ।

