ਆਵਾਜਾਈ ਸਮੱਸਿਆ ਚਿੰਤਾਜਨਕ: ਬੇਦੀ
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ, ਖਰੜ ਅਤੇ ਜ਼ੀਰਕਪੁਰ ਵਿੱਚ ਲਗਾਤਾਰ ਵਧ ਰਹੀ ਟਰੈਫਿਕ ਸਮੱਸਿਆ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਪੰਜਾਬ ਪੁਲੀਸ ਦੇ ਏ ਡੀ ਜੀ ਪੀ ਟਰੈਫਿਕ ਨੂੰ ਚਿੱਠੀ ਲਿਖ ਕੇ ਤਿੰਨਾਂ ਸ਼ਹਿਰਾਂ ਲਈ ਘੱਟੋ-ਘੱਟ...
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ, ਖਰੜ ਅਤੇ ਜ਼ੀਰਕਪੁਰ ਵਿੱਚ ਲਗਾਤਾਰ ਵਧ ਰਹੀ ਟਰੈਫਿਕ ਸਮੱਸਿਆ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਪੰਜਾਬ ਪੁਲੀਸ ਦੇ ਏ ਡੀ ਜੀ ਪੀ ਟਰੈਫਿਕ ਨੂੰ ਚਿੱਠੀ ਲਿਖ ਕੇ ਤਿੰਨਾਂ ਸ਼ਹਿਰਾਂ ਲਈ ਘੱਟੋ-ਘੱਟ 500 ਵਾਧੂ ਟਰੈਫਿਕ ਪੁਲੀਸ ਜਵਾਨਾਂ ਦੀ ਤੁਰੰਤ ਤਾਇਨਾਤੀ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਾਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਕਾਰਨ ਮੁਹਾਲੀ ਦੀਆਂ ਮੁੱਖ ਸੜਕਾਂ, ਖਰੜ, ਡੇਰਾਬਸੀ ਰੋਡ, ਏਅਰਪੋਰਟ ਰੋਡ, ਸੈਕਟਰ 76-80, ਫੇਜ਼ 7 ਤੋਂ 11, ਅਤੇ ਜ਼ੀਰਕਪੁਰ ਦੇ ਚੰਡੀਗੜ੍ਹ-ਅੰਬਾਲਾ ਹਾਈਵੇਅ ਅਤੇ ਪਟਿਆਲਾ ਰੋਡ ’ਤੇ ਲੰਬੇ ਜਾਮ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜਾਮ ਸਿਰਫ਼ ਆਮ ਯਾਤਰੀਆਂ ਲਈ ਨਹੀਂ, ਸਗੋਂ ਐਮਰਜੈਂਸੀ ਵਾਹਨਾਂ, ਬਜ਼ੁਰਗਾਂ, ਮਹਿਲਾਵਾਂ, ਨੌਕਰੀਪੇਸ਼ਾ ਲੋਕਾਂ ਅਤੇ ਵਿਦਿਆਰਥੀਆਂ ਲਈ ਵੀ ਵੱਡੀ ਸਮੱਸਿਆ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਟਰੈਫਿਕ ਪੁਲੀਸ ਦੀ ਗਿਣਤੀ ਇਸ ਵੇਲੇ ਬਹੁਤ ਘੱਟ ਹੈ ਅਤੇ ਇੰਨੇ ਸਟਾਫ ਨਾਲ ਵੱਡੀ ਟਰੈਫਿਕ ਦਾ ਸੰਚਾਲਨ ਕਰਨਾ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਆਰਜ਼ੀ ਤੌਰ ’ਤੇ ਹੀ ਪੀ ਏ ਪੀ ਜਲੰਧਰ ਜਾਂ ਕਿਸੇ ਹੋਰ ਪੈਰਾਮਿਲਟਰੀ ਯੂਨਿਟ ਤੋਂ ਜਵਾਨਾਂ ਨੂੰ ਅਸਥਾਈ ਤੌਰ ’ਤੇ ਮੰਗਵਾ ਕੇ ਤਾਇਨਾਤ ਕੀਤਾ ਜਾਵੇ।