ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਨਾਜ ਮੰਡੀ ਦੇ ਮਸਲਿਆਂ ਬਾਰੇ ਅਧਿਕਾਰੀਆਂ ਨੂੰ ਮਿਲੇ ਵਪਾਰੀ

ਸਬਜ਼ੀ ਮੰਡੀ ਤੇ ਅਨਾਜ ਮੰਡੀ ਦਰਮਿਆਨ ਬੈਰੀਕੇਡਿੰਗ ਕਰਨ ਦੀ ਮੰਗ
ਅਧਿਕਾਰੀਆਂ ਨੂੰ ਮਿਲਦਾ ਹੋਇਆ ਵਪਾਰੀਆਂ ਦਾ ਵਫ਼ਦ।
Advertisement

ਪੱਤਰ ਪ੍ਰੇਰਕ

ਚੰਡੀਗੜ੍ਹ, 4 ਜੂਨ

Advertisement

ਚੰਡੀਗੜ੍ਹ ਵਪਾਰ ਮੰਡਲ ਦੇ ਵਫ਼ਦ ਵੱਲੋਂ ਸੈਕਟਰ 26 ਦੀ ਅਨਾਜ ਮੰਡੀ ਅਨਾਜ ਮੰਡੀ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਖੇਤੀਬਾੜੀ ਵਿਭਾਗ ਚੰਡੀਗੜ੍ਹ ਦੇ ਸਕੱਤਰ ਹਰੀ ਕਲੀਕਟ ਅਤੇ ਪਵਿੱਤਰ ਸਿੰਘ ਨਾਲ ਮੁਲਾਕਾਤ ਕੀਤੀ।

ਇਸ ਵਫ਼ਦ ਵਿੱਚ ਮੰਡਲ ਪ੍ਰਧਾਨ ਸੰਜੀਵ ਚੱਢਾ, ਜਨਰਲ ਸਕੱਤਰ ਬਲਵਿੰਦਰ ਸਿੰਘ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਸੂਦ, ਜਨਰਲ ਸਕੱਤਰ ਰਾਹੁਲ ਗੋਇਲ, ਸੰਯੁਕਤ ਸਕੱਤਰ ਸਾਹਿਲ ਅਤੇ ਉਪ ਚੇਅਰਮੈਨ ਸੁਨੀਲ ਗੁਪਤਾ ਸ਼ਾਮਲ ਸਨ। ਉਨ੍ਹਾਂ ਨੇ ਸੈਕਟਰ 26 ਅਨਾਜ ਮੰਡੀ ਵਿੱਚ ਸਫ਼ਾਈ ਅਤੇ ਨਾਜਾਇਜ਼ ਕਬਜ਼ਿਆਂ ਦਾ ਮਸਲਾ ਵੀ ਰੱਖਿਆ। ਅਧਿਕਾਰੀਆਂ ਨਾਲ ਚਰਚਾ ਦੌਰਾਨ ਵਫ਼ਦ ਨੇ ਅਣ-ਅਧਿਕਾਰਤ ਵਿਕਰੇਤਾਵਾਂ ਅਤੇ ਸਫ਼ਾਈ ਦੇ ਨਾਕਸ ਪ੍ਰਬੰਧਾਂ ਸਮੇਤ ਹੋਰ ਦਰਪੇਸ਼ ਚੁਣੌਤੀਆਂ ਨੂੰ ਉਭਾਰਿਆ। ਮੰਡੀ ਨਾਕਸ ਪ੍ਰਬੰਧਾਂ ਕਾਰਨ ਵਪਾਰੀਆਂ ਅਤੇ ਗਾਹਕਾਂ ਦੋਵਾਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਨੇ ਮਾਰਕੀਟ ਖੇਤਰ ਵਿੱਚ ਵਿਵਸਥਾ ਅਤੇ ਸਫ਼ਾਈ ਪ੍ਰਬੰਧਾਂ ਨੂੰ ਠੀਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸੰਜੀਵ ਚੱਢਾ ਨੇ ਦੱਸਿਆ ਕਿ ਅਧਿਕਾਰੀਆਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਮੁੱਖ ਸਕੱਤਰ ਨਾਲ ਨਗਰ ਨਿਗਮ, ਪੁਲਿਸ ਵਿਭਾਗ, ਅਸਟੇਟ ਦਫ਼ਤਰ ਅਤੇ ਇੰਜਨੀਅਰਿੰਗ ਵਿਭਾਗਾਂ ਦੀ ਇੱਕ ਸਾਂਝੀ ਮੀਟਿੰਗ ਬੁਲਾਉਣਗੇ। ਉਸ ਮੀਟਿੰਗ ਵਿੱਚ ਅਨਾਜ ਮੰਡੀ ਵਿੱਚ ਗੈਰ-ਕਾਨੂੰਨੀ ਵਿਕਰੇਤਾਵਾਂ ਅਤੇ ਸਫ਼ਾਈ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਪ੍ਰਭਾਵਸ਼ਾਲੀ ਉਪਾਅ ਤਿਆਰ ਕਰਨ ਅਤੇ ਲਾਗੂ ਕਰਨ ਲਈ ਹੋਣਗੇ। ਇਸ ਤੋਂ ਇਲਾਵਾ ਵਫ਼ਦ ਨੇ ਅਨਾਜ ਅਤੇ ਸਬਜ਼ੀ ਮੰਡੀਆਂ ਨੂੰ ਵੱਖਰਾ-ਵੱਖਰਾ ਕਰਨ ਲਈ ਬੈਰੀਕੇਡ ਲਗਾਉਣ ਦੀ ਵੀ ਮੰਗ ਕੀਤੀ।

ਬੈਰੀਕੇਡਿੰਗ ਕਰਨ ਨਾਲ ਦੋਵੇਂ ਮੰਡੀਆਂ ਨੂੰ ਰਲ਼ਗੱਡ ਹੋਣ ਤੋਂ ਰੋਕਣਾ ਹੈ। ਵਫ਼ਦ ਨੇ ਅਧਿਕਾਰੀਆਂ ਵੱਲੋਂ ਮੰਡੀ ਦੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਦਿਖਾਈ ਗਈ ਦਿਲਚਸਪੀ ਦੀ ਪ੍ਰਸ਼ੰਸਾ ਕੀਤੀ ।

Advertisement