ਖਿਜ਼ਰਾਬਾਦ ’ਚ ਟੂਰਨਾਮੈਂਟ ਅੱਜ ਤੋਂ
ਖਿਜ਼ਰਾਬਾਦ ਦੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵਲੋਂ 29ਵਾਂ ਸਲਾਨਾ ਫੁਟਬਾਲ ਟੂਰਨਾਮੈਂਟ 20 ਤੋਂ 22 ਨਵੰਬਰ ਤੱਕ ਕਰਵਾਇਆ ਜਾਵੇਗਾ। ਹਰਚਰਨ ਸਿੰਘ ਨੇ ਦੱਸਿਆ ਕਿ ਤਿੰਨ ਰੋਜ਼ਾ ਫੁਟਬਾਲ ਟੂਰਨਾਮੈਂਟ ਦੌਰਾਨ ਇੱਕ ਪਿੰਡ ਓਪਨ ਦੇ ਫੁਟਬਾਲ ਮੁਕਾਬਲੇ ਹੋਣਗੇ ਜਿਸ ਦੀ ਜੇਤੂ...
Advertisement
ਖਿਜ਼ਰਾਬਾਦ ਦੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵਲੋਂ 29ਵਾਂ ਸਲਾਨਾ ਫੁਟਬਾਲ ਟੂਰਨਾਮੈਂਟ 20 ਤੋਂ 22 ਨਵੰਬਰ ਤੱਕ ਕਰਵਾਇਆ ਜਾਵੇਗਾ। ਹਰਚਰਨ ਸਿੰਘ ਨੇ ਦੱਸਿਆ ਕਿ ਤਿੰਨ ਰੋਜ਼ਾ ਫੁਟਬਾਲ ਟੂਰਨਾਮੈਂਟ ਦੌਰਾਨ ਇੱਕ ਪਿੰਡ ਓਪਨ ਦੇ ਫੁਟਬਾਲ ਮੁਕਾਬਲੇ ਹੋਣਗੇ ਜਿਸ ਦੀ ਜੇਤੂ ਟੀਮ ਨੂੰ 51 ਹਜ਼ਾਰ ਤੇ ਉਪਜੇਤੂ ਨੂੰ 41 ਹਜ਼ਾਰ ਰੁਪਏ ਨਕਦ ਇਨਾਮ ਤੋਂ ਇਲਾਵਾ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਅਥਲੈਟਿਕਸ ਵਿੱਚ 100, 800,1 500 ਤੇ 3000 ਮੀਟਰ ਦੌੜ ਦੇ ਨਾਲ ਹੀ ਲੰਬੀ ਛਾਲ ਤੇ ਗੋਲਾ ਸੁੱਟਣ ਦੇ ਮੁਕਾਬਲੇ ਵੀ ਹੋਣਗੇ। ਵਿਸ਼ਵ ਚੈਂਪੀਅਨ ਜੁਝਾਰ ਸਿੰਘ ਪਾਵਰ ਸਲੈਪਰ ਅੰਤਿਮ ਦਿਨ ਮੁੱਖ ਮਹਿਮਾਨ ਹੋਣਗੇ ਜਦਕਿ ਪੰਜਾਬੀ ਗਾਇਕ ਹਰਵਿੰਦਰ ਨੂਰਪੁਰੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ।
Advertisement
Advertisement
Advertisement
×

