ਮੋਰਨੀ ’ਚ ਢਿੱਗਾਂ ਡਿੱਗਣ ਕਾਰਨ ਸੈਲਾਨੀ ਪ੍ਰੇਸ਼ਾਨ
ਪੱਤਰ ਪ੍ਰੇਰਕ ਪੰਚਕੂਲਾ, 2 ਜੂਨ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਇਸ ਖੇਤਰ ਵਿਚ ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ। ਸੈਲਾਨੀ ਇੱਥੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਨਾਲ ਘੁੰਮਣ ਆਉਂਦੇ ਹਨ ਪਰ ਮਲਬੇ ਅਤੇ ਸੁਰੱਖਿਆ ਦੀ ਘਾਟ ਕਾਰਨ ਇਹ ਸੜਕਾਂ ਸੁਰੱਖਿਅਤ ਨਹੀਂ...
Advertisement
ਪੱਤਰ ਪ੍ਰੇਰਕ
ਪੰਚਕੂਲਾ, 2 ਜੂਨ
Advertisement
ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਇਸ ਖੇਤਰ ਵਿਚ ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ। ਸੈਲਾਨੀ ਇੱਥੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਨਾਲ ਘੁੰਮਣ ਆਉਂਦੇ ਹਨ ਪਰ ਮਲਬੇ ਅਤੇ ਸੁਰੱਖਿਆ ਦੀ ਘਾਟ ਕਾਰਨ ਇਹ ਸੜਕਾਂ ਸੁਰੱਖਿਅਤ ਨਹੀਂ ਹਨ। ਸਰਪੰਚ ਐਸੋਸੀਏਸ਼ਨ ਦੇ ਮੁਖੀ ਪੰਚਪਾਲ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਮੇਸ਼ ਮੰਧਾਨਾ, ਸਵਰੂਪ ਸਿੰਘ, ਸਮਲੌਠਾ ਮੰਦਰ ਦੇ ਪੁਜਾਰੀ ਅਮਿਤ ਸ਼ਰਮਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਰਸ਼ ਤੋਂ ਪਹਿਲਾਂ ਇਨ੍ਹਾਂ ਸੜਕਾਂ ਤੋਂ ਮਲਬਾ ਹਟਾਇਆ ਜਾਵੇ ਅਤੇ ਕਿਨਾਰਿਆਂ ਦੀ ਮੁਰੰਮਤ ਕੀਤੀ ਜਾਵੇ। ਇਸ ਦੇ ਨਾਲ ਹੀ ਵਾਹਨਾਂ ਦੀ ਸੁਰੱਖਿਆ ਲਈ ਸੂਚਕ ਚਿੰਨ੍ਹ, ਬੈਰੀਕੇਡ ਅਤੇ ਗਾਰਡ ਰੇਲਿੰਗ ਵਰਗੇ ਪ੍ਰਬੰਧ ਤੁਰੰਤ ਕੀਤੇ ਜਾਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਢਿੱਗਾਂ ਢਿੱਗਣ ਕਾਰਨ ਮੋਰਨੀ ਤੋਂ ਪੰਚਕੂਲਾ, ਥਪਾਲੀ ਅਤੇ ਮੰਧਾਨਾ ਨਾਲ ਜੋੜਨ ਵਾਲੀਆਂ ਦੋਵੇਂ ਮੁੱਖ ਸੜਕਾਂ ਇਨ੍ਹਾਂ ਦਿਨਾਂ ਵਿੱਚ ਕਿਸੇ ਖ਼ਤਰੇ ਤੋਂ ਘੱਟ ਨਹੀਂ ਹਨ।
Advertisement
×