ਤਿਵਾੜੀ ਵੱਲੋਂ ਰੋਲਰ ਮਹਿਲਾ ਹਾਕੀ ਟੀਮ ਦਾ ਸਨਮਾਨ
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ 20ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ (ਜਿਚੀਓਨ, ਦੱਖਣੀ ਕੋਰੀਆ, 19 ਤੋਂ 29 ਜੁਲਾਈ 2025) ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਰੋਲਰ ਹਾਕੀ ਸੀਨੀਅਰ ਮਹਿਲਾ ਟੀਮ ਦਾ ਸੈਕਟਰ-16 ਸਥਿਤ ਆਪਣੇ ਨਿਵਾਸ ਸਥਾਨ...
Advertisement
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ 20ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ (ਜਿਚੀਓਨ, ਦੱਖਣੀ ਕੋਰੀਆ, 19 ਤੋਂ 29 ਜੁਲਾਈ 2025) ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਰੋਲਰ ਹਾਕੀ ਸੀਨੀਅਰ ਮਹਿਲਾ ਟੀਮ ਦਾ ਸੈਕਟਰ-16 ਸਥਿਤ ਆਪਣੇ ਨਿਵਾਸ ਸਥਾਨ ’ਤੇ ਸਨਮਾਨ ਕੀਤਾ। ਟੀਮ ਦੀ ਖਿਡਾਰਨ ਮਨਿਕਾ ਮਹਾਜਨ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਸਕੱਤਰ ਕੇਆਰ ਮਹਾਜਨ ਦੀ ਧੀ ਹੈ। ਉਸ ਨਾਲ ਯਸ਼ਿਕਾ ਸ਼ਰਮਾ, ਵਿਨਤੀ, ਹਿਮਾਂਸ਼ੀ ਕੌਸ਼ਲ ਅਤੇ ਅੰਸ਼ਿਕਾ ਸ਼ਰਮਾ ਨੇ ਵੀ ਟੀਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਹ ਇਤਿਹਾਸਕ ਜਿੱਤ ਦਿਵਾਈ। ਭਾਰਤੀ ਟੀਮ ਦੀ ਅਗਵਾਈ ਸੀਆਰਐੱਸਏ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ (ਕੋਚ, ਟੀਮ ਇੰਡੀਆ), ਸਨਨ ਮਹਾਜਨ (ਮੈਨੇਜਰ, ਟੀਮ ਇੰਡੀਆ) ਨੇ ਕੀਤੀ। ਸ੍ਰੀ ਤਿਵਾੜੀ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ, ਮਠਿਆਈਆਂ ਵੰਡੀਆਂ। ਉਨ੍ਹਾਂ ਨੇ ਆਪਣੇ ਖੇਤਰ ਵਿੱਚ ਰੋਲਰ ਖੇਡਾਂ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਰੋਲਰ ਮਹਿਲਾ ਹਾਕੀ ਟੀਮ ਦਾ ਸਨਮਾਨ ਕਰਦੇ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ।
Advertisement
Advertisement
×