ਸਿਹਤ ਵਿਭਾਗ ਯੂਟੀ ਚੰਡੀਗੜ੍ਹ ਵੱਲੋਂ ਗੌਰਮੈਂਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਸਮੇਤ ਸੈਕਟਰ 48 ਸਥਿਤ ਸਾਊਥ ਕੈਂਪਸ ਵਿੱਚ ਓਪੀਡੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਵੇਰਵਿਆਂ ਮੁਤਾਬਕ 24 ਜੁਲਾਈ ਤੋਂ ਦੋਵੇਂ ਹਸਪਤਾਲ ਹੁਣ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਿਆ ਕਰਨਗੇ। ਨਵੀਂ ਬਦਲੀ ਗਈ ਸਮਾਂ ਸਾਰਣੀ ਮੁਤਾਬਕ ਓਪੀਡੀ ਰਜਿਸਟ੍ਰੇਸ਼ਨ ਰੋਜ਼ਾਨਾ ਸਵੇਰੇ 8 ਵਜੇ ਤੋਂ 11 ਵਜੇ ਤੱਕ ਕਰਵਾਈ ਜਾ ਸਕੇਗੀ ਜਦਕਿ ਓਪੀਡੀ ਵਿੱਚ ਇਲਾਜ ਕਰਵਾਉਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਸੈਂਪਲ ਕੁਲੈਕਸ਼ਨ ਕਰਨ ਦਾ ਸਮਾਂ ਹਰੇਕ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ, ਜਦਕਿ ਹਰੇਕ ਸ਼ਨਿਚਰਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਰੱਖਿਆ ਗਿਆ ਹੈ। ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਉਪਲਬਧ ਰਹਿਣਗੀਆਂ।