ਧਮਕੀ ਦੇਣ ਦੇ ਦੋਸ਼ ਹੇਠ ਤਿੰਨ ਸਾਲ ਦੀ ਸਜ਼ਾ
ਅੰਬਾਲਾ ਜ਼ਿਲ੍ਹੇ ਦੀ ਐਡੀਸ਼ਨਲ ਸੈਸ਼ਨ ਜੱਜ ਅੰਸ਼ੂ ਸ਼ੁਕਲਾ ਦੀ ਅਦਾਲਤ ਨੇ ਜਾਨੋਂ ਮਾਰਨ ਦੀ ਧਮਕੀ ਦੇਣ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਬਲਜਿੰਦਰ ਪਾਲ ਸਿੰਘ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ਦੇ ਦੂਜੇ...
Advertisement
ਅੰਬਾਲਾ ਜ਼ਿਲ੍ਹੇ ਦੀ ਐਡੀਸ਼ਨਲ ਸੈਸ਼ਨ ਜੱਜ ਅੰਸ਼ੂ ਸ਼ੁਕਲਾ ਦੀ ਅਦਾਲਤ ਨੇ ਜਾਨੋਂ ਮਾਰਨ ਦੀ ਧਮਕੀ ਦੇਣ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਬਲਜਿੰਦਰ ਪਾਲ ਸਿੰਘ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ਦੇ ਦੂਜੇ ਮੁਲਜ਼ਮ ਸਤਪਾਲ ਸਿੰਘ ਉਰਫ਼ ਸੱਤਾ ਨੂੰ ਭਗੌੜਾ ਐਲਾਨ ਦਿੱਤਾ ਹੈ। ਜਾਣਕਾਰੀ ਮੁਤਾਬਕ ਬਲਜਿੰਦਰ ਪਾਲ ਸਿੰਘ ਅਤੇ ਸਤਪਾਲ ਸਿੰਘ ਨੇ ਸਾਲ 2017 ਵਿੱਚ ਮਿਲਾਪ ਨਗਰ ਦੇ ਹੀ ਸਰਵਜੀਤ ਵਰਮਾ, ਜੋ ਗੋਲਗੱਪੇ ਤੇ ਚਾਟ ਦੀ ਦੁਕਾਨ ਚਲਾਉਂਦੇ ਹਨ, ’ਤੇ ਤਲਵਾਰ ਤੇ ਰਾਡ ਨਾਲ ਹਮਲਾ ਕੀਤਾ ਸੀ। ਘਟਨਾ ਤੋਂ ਬਾਅਦ ਅੰਬਾਲਾ ਸ਼ਹਿਰ ਥਾਣੇ ’ਚ 6 ਅਪਰੈਲ 2017 ਨੂੰ ਕੇਸ ਦਰਜ ਕੀਤਾ ਗਿਆ ਸੀ। ਸੁਣਵਾਈ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਬਲਜਿੰਦਰ ਪਾਲ ਸਿੰਘ ਨੂੰ ਦੋਸ਼ੀ ਕਰਾਰ ਦੇ ਕੇ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਜਦੋਂਕਿ ਸਤਪਾਲ ਨੂੰ ਫ਼ਰਾਰ ਹੋਣ ਕਾਰਨ ਭਗੌੜਾ ਐਲਾਨ ਦਿੱਤਾ ਹੈ।
Advertisement
Advertisement
×