ਲੁੱਟ-ਖੋਹ ਦੇ ਦੋਸ਼ ਹੇਠ ਤਿੰਨ ਕਾਬੂ
ਖਮਾਣੋਂ (ਜਗਜੀਤ ਕੁਮਾਰ): ਸਥਾਨਕ ਪੁਲੀਸ ਨੇ ਬੀਤੇ ਦਿਨ ਇਥੇ ਇੱਕ ਮਨੀ ਟ੍ਰਾਂਸਫਰ ਦਾ ਕੰਮ ਕਰਨ ਵਾਲੇ ਕਾਰੋਬਾਰੀ ਤੋਂ ਲੁੱਟੇ ਪੰਜ ਲੱਖ ਰੁਪਏ ਸਣੇ ਅਸਲੇ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਪੀ (ਡੀ) ਰਾਕੇਸ਼ ਯਾਦਵ ਨੇ ਦੱਸਿਆ ਕੇ 26 ਜੂਨ ਦੀ...
Advertisement
ਖਮਾਣੋਂ (ਜਗਜੀਤ ਕੁਮਾਰ): ਸਥਾਨਕ ਪੁਲੀਸ ਨੇ ਬੀਤੇ ਦਿਨ ਇਥੇ ਇੱਕ ਮਨੀ ਟ੍ਰਾਂਸਫਰ ਦਾ ਕੰਮ ਕਰਨ ਵਾਲੇ ਕਾਰੋਬਾਰੀ ਤੋਂ ਲੁੱਟੇ ਪੰਜ ਲੱਖ ਰੁਪਏ ਸਣੇ ਅਸਲੇ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਪੀ (ਡੀ) ਰਾਕੇਸ਼ ਯਾਦਵ ਨੇ ਦੱਸਿਆ ਕੇ 26 ਜੂਨ ਦੀ ਰਾਤ ਮੁਲਜ਼ਮਾਂ ਨੇ ਦੁਕਾਨਦਾਰ ਮੁਹੰਮਦ ਯਾਰੁਲ ਨਾਮਕ ਵਿਅਕਤੀ ਤੋਂ ਉਦੋਂ ਲੁੱਟ ਕੀਤੀ ਜਦੋਂ ਉਹ ਆਪਣੀ ਦੁਕਾਨ ਬੰਦ ਕਰ ਕੇ ਮੋਟਰਸਾਈਕਲ ’ਤੇ ਮਨਸੂਰਪੁਰ ਰੋਡ ’ਤੇ ਜਾ ਰਿਹਾ ਸੀ। ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਸ ਮੋਟਰਸਾਈਕਲ ਦੀ ਟੱਕਰ ਮਾਰ ਕੇ ਸੁੱਟ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਜ਼ਖਮੀ ਕਰ ਕੇ ਨਗਦੀ ਵਾਲਾ ਬੈਗ ਖੋਹ ਲਿਆ ਤੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਸਪਿੰਦਰ ਸਿੰਘ ਦੀ ਦੇਖ-ਰੇਖ ਅਧੀਨ ਪੁਲੀਸ ਪਾਰਟੀਆਂ ਨੇ ਘਟਨਾ ਦੇ 24 ਘੰਟਿਆਂ ਵਿੱਚ ਮੁਲਜ਼ਮ ਕਰਨਵੀਰ ਸਿੰਘ, ਬੀਰਦਵਿੰਦਰ ਸਿੰਘ ਤੇ ਭਵਨਜੋਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਨਗਦੀ, ਅਸਲਾ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।
Advertisement
Advertisement
×