ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅੱਖਾਂ ਵਿਚ ਮਿਰਚਾਂ ਪਾ ਕੇ ਨਗਦੀ ਖੋਹਣ ਵਾਲੇ ਤਿੰਨ ਕਾਬੂ

ਐੱਸਏਐੱਸ ਨਗਰ(ਮੁਹਾਲੀ): ਮੁਹਾਲੀ ਦੇ ਫੇਜ਼ ਪਹਿਲਾ ਦੇ ਥਾਣੇ ਦੀ ਪੁਲੀਸ ਨੇ ਔਰਤ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਨਕਦੀ ਦਾ ਬੈਗ ਖੋਹਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ 1.60 ਲੱਖ ਨਕਦੀ ਬਰਾਮਦ ਕੀਤੀ ਹੈ। ਡੀਐੱਸਪੀ ਸਿਟੀ-1 ਪ੍ਰਿਥਵੀ ਸਿੰਘ ਚਹਿਲ...
Advertisement

ਐੱਸਏਐੱਸ ਨਗਰ(ਮੁਹਾਲੀ): ਮੁਹਾਲੀ ਦੇ ਫੇਜ਼ ਪਹਿਲਾ ਦੇ ਥਾਣੇ ਦੀ ਪੁਲੀਸ ਨੇ ਔਰਤ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਨਕਦੀ ਦਾ ਬੈਗ ਖੋਹਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ 1.60 ਲੱਖ ਨਕਦੀ ਬਰਾਮਦ ਕੀਤੀ ਹੈ। ਡੀਐੱਸਪੀ ਸਿਟੀ-1 ਪ੍ਰਿਥਵੀ ਸਿੰਘ ਚਹਿਲ ਅਤੇ ਥਾਣਾ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ 26 ਜੂਨ ਨੂੰ ਜਮੁਨਾ ਦੇਵੀ ਆਪਣੀ ਭਤੀਜੀ ਅੰਜਲੀ ਸ਼ਰਮਾ ਨਾਲ ਕਮਲਾ ਮਾਰਕੀਟ ਫੇਜ਼-1 ਮੁਹਾਲੀ ਵਿੱਚ ਦੁਕਾਨ ਬੰਦ ਕਰ ਕੇ ਘਰ ਜਾ ਰਹੀਆਂ ਸਨ। ਰਾਹ ਵਿੱਚ ਅਣਪਛਾਤਿਆਂ ਨੇ ਅੰਜਲੀ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਦਾ ਬੈਗ ਖੋਹ ਲਿਆ ਤੇ ਫ਼ਰਾਰ ਹੋ ਗਏ ਸਨ। ਪੁਲੀਸ ਨੇ ਕੇਸ ਦਰਜ ਕਰ ਕੇ ਪਰਵਿੰਦਰ ਸਿੰਘ, ਚੰਦਨ ਗੁਪਤਾ ਤੇ ਸਚਿਨ ਕੁਮਾਰ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ। -ਖੇਤਰੀ ਪ੍ਰਤੀਨਿਧ

Advertisement
Advertisement