ਬਿਰਧ ਮਹਿਲਾ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਕਾਬੂ
ਥਾਣਾ ਬਨੂੜ ਅਧੀਨ ਪੈਂਦੇ ਪਿੰਡ ਜਾਂਸਲਾ ਵਿੱਚ ਸਥਿਤ ਇੱਕ ਬੈਂਕ ਵਿੱਚੋਂ ਪਿੰਡ ਰਾਮ ਨਗਰ ਦੀ ਵਸਨੀਕ ਬਜ਼ੁਰਗ ਪੈਸੇ ਕਢਵਾ ਕੇ ਨਿਕਲੀ ਤਾਂ ਉਥੇ ਮੌਜੂਦ ਦੋ ਨੌਜਵਾਨਾਂ ਨੇ ਉਸ ਔਰਤ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਦੋਵਾਂ ਨੌਜਵਾਨਾਂ ਨੂੰ...
Advertisement
ਥਾਣਾ ਬਨੂੜ ਅਧੀਨ ਪੈਂਦੇ ਪਿੰਡ ਜਾਂਸਲਾ ਵਿੱਚ ਸਥਿਤ ਇੱਕ ਬੈਂਕ ਵਿੱਚੋਂ ਪਿੰਡ ਰਾਮ ਨਗਰ ਦੀ ਵਸਨੀਕ ਬਜ਼ੁਰਗ ਪੈਸੇ ਕਢਵਾ ਕੇ ਨਿਕਲੀ ਤਾਂ ਉਥੇ ਮੌਜੂਦ ਦੋ ਨੌਜਵਾਨਾਂ ਨੇ ਉਸ ਔਰਤ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਦੀ ਛਿੱਤਰ ਪਰੇਡ ਕੀਤੀ। ਘਟਨਾ ਬਾਰੇ ਥਾਣਾ ਬਨੂੜ ਦੀ ਪੁਲੀਸ ਨੂੰ ਸੂਚਿਤ ਕਰਕੇ ਮੌਕੇ ’ਤੇ ਬੁਲਾ ਕੇ ਕਾਬੂ ਕੀਤੇ ਗਏ ਦੋਵੇਂ ਨੌਜਵਾਨਾਂ ਨੂੰ ਪੁਲੀਸ ਦੇ ਹਵਾਲੇ ਕੀਤਾ। ਕਾਬੂ ਕੀਤੇ ਗਏ ਨੌਜਵਾਨਾਂ ਵਿੱਚੋਂ ਇੱਕ ਖੇੜੀ ਗੁਰਨਾ ਅਤੇ ਦੂਜਾ ਬਨੂੜ ਦਾ ਵਸਨੀਕ ਹੈ। ਜਸਵਿੰਦਰ ਪਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×