ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਗ੍ਰਿਫ਼ਤਾਰ
ਸੀਆਈਏ ਸਟਾਫ਼ ਮੁਹਾਲੀ ਦੀ ਪੁਲੀਸ ਨੇ 6-7 ਸਤੰਬਰ ਦੀ ਰਾਤ ਨੂੰ ਪਿੰਡ ਸੇਖ਼ਨਮਾਜਰਾ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ ਸੱਟਾਂ ਮਾਰ ਕੇ ਲੁੱਟ ਦੀ ਘਟਨਾ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇੱਕ ਫ਼ਰਾਰ ਹੈ। ਐੱਸ...
Advertisement
ਸੀਆਈਏ ਸਟਾਫ਼ ਮੁਹਾਲੀ ਦੀ ਪੁਲੀਸ ਨੇ 6-7 ਸਤੰਬਰ ਦੀ ਰਾਤ ਨੂੰ ਪਿੰਡ ਸੇਖ਼ਨਮਾਜਰਾ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ ਸੱਟਾਂ ਮਾਰ ਕੇ ਲੁੱਟ ਦੀ ਘਟਨਾ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇੱਕ ਫ਼ਰਾਰ ਹੈ। ਐੱਸ ਪੀ (ਜਾਂਚ) ਸੌਰਵ ਜਿੰਦਲ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਗੁਰਿੰਦਰ ਸਿੰਘ ਉਰਫ ਬੋਪਾਰਾਏ, ਵਾਸੀ ਸੀ ਆਰ ਪੀ ਐਫ ਕਲੋਨੀ ਦੁੱਗਰੀ (ਲੁਧਿਆਣਾ), ਤੇਜਿੰਦਰ ਸਿੰਘ ਉਰਫ ਪ੍ਰਿੰਸ ਵਾਸੀ ਨਿਰਮਲ ਨਗਰ ਦੁੱਗਰੀ (ਲੁਧਿਆਣਾ), ਨਿਤੇਸ਼ ਕੁਮਾਰ ਵਾਸੀ ਸੀ ਆਰ ਪੀ ਐਫ ਕਲੋਨੀ ਦੁੱਗਰੀ(ਲੁਧਿਆਣਾ) ਸ਼ਾਮਲ ਹਨ। ਮਨਵਿੰਦਰ ਸਿੰਘ ਉਰਫ ਬੱਬੂ, ਵਾਸੀ ਨਿਰਮਲ ਨਗਰ, ਲੁਧਿਆਣਾ ਹਾਲੇ ਫ਼ਰਾਰ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ 2 ਮੋਟਰਸਾਈਕਲ, ਲੋਹੇ ਦੀ ਦਾਤਰ, ਡੰਮੀ ਪਿਸਟਲ, ਸੋਨੇ ਦੀ ਅੰਗੂਠੀ ਅਤੇ ਆਰਟੀਫੀਸ਼ੀਅਲ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ।
Advertisement
Advertisement
×