ਸੱਪ ਦੇ ਡੰਗਣ ਕਾਰਨ ਹੋਈ ਸੀ ਮੁਟਿਆਰ ਦੀ ਮੌਤ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਜੂਨ ਇੱਥੋਂ ਦੇ ਪਟਿਆਲਾ ਕੀ ਰਾਓ ਦੇ ਨਜ਼ਦੀਕ ਤੋਂ ਦੋ ਦਿਨ ਪਹਿਲਾਂ ਮਿਲੀ ਰਵੀਨਾ ਨਾਮ ਦੀ ਲੜਕੀ ਦੀ ਮੌਤ ਦੀ ਗੁੱਥੀ ਸੁਲਝ ਗਈ ਹੈ। ਇਸ ਮਾਮਲੇ ’ਚ ਥਾਣਾ ਸਾਰੰਗਪੁਰ ਦੀ ਪੁਲੀਸ ਨੇ ਸੂਰਜ ਵਾਸੀ ਸੈਕਟਰ-26...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੂਨ
Advertisement
ਇੱਥੋਂ ਦੇ ਪਟਿਆਲਾ ਕੀ ਰਾਓ ਦੇ ਨਜ਼ਦੀਕ ਤੋਂ ਦੋ ਦਿਨ ਪਹਿਲਾਂ ਮਿਲੀ ਰਵੀਨਾ ਨਾਮ ਦੀ ਲੜਕੀ ਦੀ ਮੌਤ ਦੀ ਗੁੱਥੀ ਸੁਲਝ ਗਈ ਹੈ। ਇਸ ਮਾਮਲੇ ’ਚ ਥਾਣਾ ਸਾਰੰਗਪੁਰ ਦੀ ਪੁਲੀਸ ਨੇ ਸੂਰਜ ਵਾਸੀ ਸੈਕਟਰ-26 ਨੂੰ ਗ੍ਰਿਫ਼ਤਾਰ ਕੀਤਾ ਹੈ। ਪੜਤਾਲ ’ਚ ਸਾਹਮਣੇ ਆਇਆ ਕਿ ਉਹ ਰਵੀਨਾ ਨੂੰ ਧਨਾਸ ਝੀਲ ’ਤੇ ਮਿਲਣ ਗਿਆ ਸੀ, ਜਿੱਥੇ ਉਸ ਨੂੰ ਸੱਪ ਨੇ ਡੰਗ ਲਿਆ। ਇਸ ਮਗਰੋਂ ਉਹ ਆਪਣੇ ਈ-ਰਿਕਸ਼ਾ ’ਚ ਬਿਠਾ ਕੇ ਰਵੀਨਾ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਲਿਜਾ ਰਿਹਾ ਸੀ ਕਿ ਰਾਹ ’ਚ ਹੀ ਰਵੀਨਾ ਦੀਆਂ ਅੱਖਾਂ ਬੰਦ ਹੋ ਗਈਆਂ। ਮੁਲਜ਼ਮ ਧਨਾਸ ਨਜ਼ਦੀਕ ਪਟਿਆਲਾ ਕੀ ਰਾਓ ਕੰਢੇ ਰਵੀਨਾ ਦੀ ਲਾਸ਼ ਸੁੱਟ ਕੇ ਫ਼ਰਾਰ ਹੋ ਗਿਆ। ਪੁਲੀਸ ਅਨੁਸਾਰ ਰਵੀਨਾ ਵਿਆਹੀ ਹੋਈ ਸੀ ਤੇ ਉਸ ਦੇ ਦੋ ਬੱਚੇ ਵੀ ਹਨ। ਉਹ ਘਰ ਵਾਲਿਆਂ ਨੂੰ ਮੰਦਰ ਜਾਣ ਦਾ ਬਹਾਨਾ ਬਣਾ ਕੇ ਸੂਰਜ ਨੂੰ ਮਿਲਣ ਧਨਾਸ ਝੀਲ ’ਤੇ ਗਈ ਸੀ।
Advertisement
×