DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਰੋਜ਼ਾ ਦਿ ਟ੍ਰਿਬਿਊਨ ‘ਐਜੂ ਐਕਸਪੋ-2024’ ਦਾ ਆਗਾਜ਼

ਵਿਦਿਆਰਥੀਆਂ ਨੂੰ ਭਵਿੱਖ ਦਾ ਰਾਹ ਚੁਣਨ ਵਿੱਚ ਮਿਲੇਗੀ ਮਦਦ: ਕਮਲ ਕਿਸ਼ੋਰ ਯਾਦਵ
  • fb
  • twitter
  • whatsapp
  • whatsapp
featured-img featured-img
ਦ੍ਰਿ ਟ੍ਰਿਬਿਊਨ ਐਜੂ ਐਕਸਪੋ-2024 ਦਾ ਉਦਘਾਟਨ ਕਰਦੇ ਹੋਏ ਪੰਜਾਬ ਦੇ ਸਕੂਲ ਅਤੇ ਉੱਚ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ। ਉਨ੍ਹਾਂ ਨਾਲ ਹਨ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ, ਐਸੋਸੀਏਟ ਐਡੀਟਰ ਸੰਜੀਵ ਬਰਿਆਨਾ ਅਤੇ ਹੋਰ। -ਫੋਟੋ: ਨਿਤਿਨ ਮਿੱਤਲ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 18 ਮਈ

Advertisement

ਪੰਜਾਬ ਦੇ ਸਕੂਲ ਸਿੱਖਿਆ ਤੇ ਉੱਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਅੱਜ ਦਿ ਟ੍ਰਿਬਿਊਨ ਵੱਲੋਂ ਸੈਕਟਰ-35 ਵਿਖੇ ਸਥਿਤ ਕਿਸਾਨ ਭਵਨ ਵਿੱਚ ਕਰਵਾਏ ਜਾ ਰਹੇ ਦੋ ਰੋਜ਼ ‘ਐਜੂ ਐਕਸਪੋ-2024’ ਦਾ ਉਦਘਾਟਨ ਕੀਤਾ। ਇਸ ਮੌਕੇ ਟ੍ਰਿਬਿਊਨ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ ਤੇ ਐਸੋਸੀਏਟ ਐਡੀਟਰ ਸੰਜੀਵ ਬਰਿਆਨਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸ੍ਰੀ ਯਾਦਵ ਨੇ ਦਿ ਟ੍ਰਿਬਿਊਨ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ‘ਐਜੂ ਐਕਸਪੋ-2024’ ਵਿੱਚ ਵਿਦਿਆਰਥੀਆਂ ਤੇ ਮਾਪਿਆਂ ਨੂੰ ਇਕੋ ਛੱਤ ਹੇਠਾਂ ਉੱਤਰ ਭਾਰਤ ਦੀਆਂ ਦਰਜਨਾਂ ਯੂਨੀਵਰਸਟੀਆਂ ਤੇ ਕਾਲਜਾਂ ਦੇ ਕੋਰਸਾਂ ਬਾਰੇ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ‘ਐਜੂ ਐਕਸਪੋ-2024’ ਵਿਦਿਆਰਥੀਆਂ ਨੂੰ ਭਵਿੱਖ ਦਾ ਰਾਹ ਚੁਣਨ ਵਿੱਚ ਮਦਦ ਮਿਲੇਗੀ।

ਆਦੀ ਕੈਰੀਅਰ ਸੇਂਟਰ ਦੇ ਡਾਇਰੈਕਟਰ ਅਤੇ ਮਨੋਵਿਗਿਆਨੀ ਤੇ ਕੈਰੀਅਰ ਕਾਉਂਸਲਰ ਆਦੀ ਗਰਗ ਨੇ ਬੱਚਿਆ ਦੇ ਸੁਨਹਿਰੇ ਭਵਿੱਖ ਲਈ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਸਹੀ ਵਿਸ਼ਾ ਚੁਨਣਾ ਬਹੁਤ ਜ਼ਰੂਰੀ ਹੈ ਅਤੇ ਜਿਸ ਫੀਲਡ ’ਚ ਬੱਚੇ ਕੰਮ ਕਰਨਾ ਚਾਹੁੰਦੇ ਹਨ, ਉਹ ਹੀ ਬੱਚਿਆਂ ਨੂੰ ਚੁਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਵਿੱਚ ਕੋਈ ਵੱਖਰਾ ਗੁਣ ਹੁੰਦਾ ਹੈ, ਜਿਸ ਨੂੰ ਪਛਾਣ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ। ਇਸ ਦੇ ਨਾਲ ਹੀ ਆਦੀ ਗਰਗ ਨੇ ਬੱਚਿਆ ਦੀ ਜ਼ਿੰਦਗੀ ਵਿੱਚ ਮਾਪਿਆਂ ਦੀ ਭੁਮਿਕਾ ਨੂੰ ਅਹਿਮ ਦੱਸਿਆ। ਉਨ੍ਹਾਂ ਕਿਹਾ ਕਿ ਮਾਪਿਆਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਬੱਚਾ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦਾ ਹੈ। ਸਾਬਕਾ ਆਈਏਐੱਸ ਅਧਿਕਾਰੀ ਵਿਵੇਕ ਅਤਰੇ ਤੇ ਆਦੀ ਗਰਗ ਐਤਵਾਰ ਨੂੰ ਮੁੜ ਬੱਚਿਆਂ ਨਾਲ ਗੱਲਬਾਤ ਕਰਨਗੇ। ‘ਐਜੂ ਐਕਸਪੋ-2024’ ਵਿੱਚ ਚਿਤਕਾਰਾ ਯੂਨੀਵਰਸਿਟੀ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਤੋਂ ਇਲਾਵਾ ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਟਿਊਸ਼ਨਸ, ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਅਮਿਟੀ ਯੂਨੀਵਰਸਟੀ, ਹਿੱਟ ਬੁੱਲਜ਼ਾਈ, ਗ੍ਰਾਫਿਕ ਏਰਾ ਯੂਨੀਵਰਸਿਟੀ- ਦੇਹਰਾਦੂਨ, ਡਬਲਿਊਡਬਲਿਊ ਆਈਸੀਐੱਸ, ਐੱਨਐੱਮਆਈ ਐੱਮਐੱਸ, ਆਈਸੀਐੱਫਏਆਈ ਗਰੁੱਪ, ਚੰਡੀਗੜ੍ਹ ਯੂਨੀਵਰਸਿਟੀ, ਅਰਨੀ ਯੂਨੀਵਰਸਿਟੀ, ਪਾਰੁਲ ਯੂਨੀਵਰਸਿਟੀ, ਚੈਤੰਨਿਆ ਕਰੀਅਰ ਕੰਸਲਟੈਂਟ, ਆਰੀਅਨ ਗਰੁੱਪ ਆਫ ਕਾਲਜ, ਲਾਮਰੀਨ ਟੈੱਕ ਸਕੂਲੀ ਯੂਨੀਵਰਸਿਟੀ ਪੰਜਾਬ, ਚੰਡੀਗੜ੍ਹ ਗਰੁੱਪ ਆਫ਼ ਕਾਲਜ, ਮੁਹਾਲੀ ਤੇ ਉੱਤਰ ਭਾਰਤ ਦੇ ਕਈ ਹੋਰ ਕਾਲਜ ਤੇ ’ਵਰਸਿਟੀਆਂ ਐਕਸਪੋ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ। ਇਸ ਤੋਂ ਇਲਾਵਾ ਇਵੈਂਟ ਪਾਰਟਨਰ ਵਜੋਂ ਡਿਊਕ ਤੇ ਰੇਡੀਓ ਪਾਰਟਨਰ ਵਜੋਂ ਰੈੱਡ-ਐੱਫਐੱਮ ਵੀ ‘ਐਜੂ ਐਕਸਪੋ 2024’ ’ਚ ਹਿੱਸਾ ਲੈ ਰਹੇ ਹਨ।

ਚੰਡੀਗੜ੍ਹ ਦੇ ਸੈਕਟਰ-35 ਸਥਿਤ ਕਿਸਾਨ ਭਵਨ ਵਿੱਚ ਸ਼ਨਿੱਚਰਵਾਰ ਨੂੰ ਦਿ ਟ੍ਰਿਬਿਊਨ ਐਕਸਪੋ-2024 ਦੇ ਪਹਿਲੇ ਦਿਨ ਸਨਮਾਨੇ ਗਏ ਵਿਦਿਆਰਥੀ। -ਫੋਟੋ: ਨਿਤਿਨ ਮਿੱਤਲ

90 ਫ਼ੀਸਦ ਤੋਂ ਵੱਧ ਅੰਕ ਲੈਣ ਵਾਲਿਆਂ ਦਾ ਸਨਮਾਨ

ਦਿ ਟ੍ਰਿਬਿਊਨ ‘ਐਜੂ ਐਕਸਪੋ-2024’ ਵਿੱਚ 10ਵੀਂ ਤੇ 12ਵੀਂ ਜਮਾਤ ਵਿੱਚ 90 ਫ਼ੀਸਦ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਾਲੇ ਵਿਦਿਆਰਥੀਆਂ ਨੂੰ ਸ਼ਲਾਘਾ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਅੱਜ ਐਕਪੋ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਆ ਗਿਆ ਹੈ।

Advertisement
×