DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਓ ਡੀ ਐੱਲ ਅਧਿਆਪਕਾਂ ’ਤੇ ਸੇਵਾਵਾਂ ਸਮਾਪਤੀ ਦੀ ਤਲਵਾਰ ਲਟਕੀ

ੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਿੱਖਿਆ ਵਿਭਾਗ ਵਿੱਚ ਪਿਛਲੇ 12 ਸਾਲਾਂ ਤੋਂ ਵਿਭਾਗ ਵਿੱਚ ਕੰਮ ਕਰਨ ਦੇ ਬਾਵਜੂਦ ਪੈਂਡਿੰਗ ਰੈਗੂਲਰ ਆਰਡਰਾਂ ਦੀ ਉਡੀਕ ਕਰ ਰਹੇ ਓ.ਡੀ.ਐੱਲ. ਅਧਿਆਪਕਾਂ ’ਤੇ ਵਿਭਾਗ ਵੱਲੋਂ ਨੋਟਿਸ ਜਾਰੀ ਕਰਕੇ ਸੇਵਾਵਾਂ ਸਮਾਪਤੀ ਦੀ ਤਜਵੀਜ਼ ਦੀ ਸਖ਼ਤ ਸ਼ਬਦਾਂ...
  • fb
  • twitter
  • whatsapp
  • whatsapp
Advertisement

ੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਿੱਖਿਆ ਵਿਭਾਗ ਵਿੱਚ ਪਿਛਲੇ 12 ਸਾਲਾਂ ਤੋਂ ਵਿਭਾਗ ਵਿੱਚ ਕੰਮ ਕਰਨ ਦੇ ਬਾਵਜੂਦ ਪੈਂਡਿੰਗ ਰੈਗੂਲਰ ਆਰਡਰਾਂ ਦੀ ਉਡੀਕ ਕਰ ਰਹੇ ਓ.ਡੀ.ਐੱਲ. ਅਧਿਆਪਕਾਂ ’ਤੇ ਵਿਭਾਗ ਵੱਲੋਂ ਨੋਟਿਸ ਜਾਰੀ ਕਰਕੇ ਸੇਵਾਵਾਂ ਸਮਾਪਤੀ ਦੀ ਤਜਵੀਜ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਇਨ੍ਹਾਂ ਨੋਟਿਸਾਂ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਹੈ। ਇਹ ਅਧਿਆਪਕ ਉਨ੍ਹਾਂ 15 ਓ.ਡੀ.ਐੱਲ. ਅਧਿਆਪਕਾਂ ਵਿੱਚੋਂ ਹਨ ਜੋ ਆਪਣੀਆਂ ਸੇਵਾਵਾਂ ਰੈਗੂਲਰ ਹੋਣ ਦੀ ਉਡੀਕ ਕਰ ਰਹੇ ਸਨ ਜਦਕਿ ਇਨ੍ਹਾਂ ਦੇ ਨਾਲ ਦੇ ਇੱਕ ਸੌ ਦੇ ਕਰੀਬ ਅਧਿਆਪਕ 2023 ਵਿੱਚ ਜਥੇਬੰਦੀ ਦੇ ਸੰਘਰਸ਼ ਤੋਂ ਬਾਅਦ ਰੈਗੂਲਰ ਕੀਤੇ ਗਏ ਸਨ। ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ 2011 ਵਿੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਭਰਤੀ ਇਸ਼ਤਿਹਾਰ ਤਹਿਤ 3442 ਭਰਤੀ ਵਿੱਚੋਂ 7 ਅਧਿਆਪਕਾਂ ਅਤੇ 7654 ਭਰਤੀ ਵਿੱਚੋਂ 1 ਅਧਿਆਪਕ ਨੂੰ ਭਰਤੀ ਦੇ 12 ਸਾਲਾਂ ਬਾਅਦ ਅਧਿਆਪਕ ਦਿਵਸ ਮੌਕੇ ਨੋਟਿਸ ਜਾਰੀ ਕਰਕੇ ਸੇਵਾਵਾਂ ਸਮਾਪਤੀ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਇਸ ਤਜਵੀਜ਼ ਪਿੱਛੇ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ’ਤੇ ਆਪਣੀਆਂ ਡਿਗਰੀਆਂ ਓ.ਡੀ.ਐੱਲ. (ਓਪਨ ਡਿਸਟੈਂਸ ਲਰਨਿੰਗ) ਮੋਡ ਰਾਹੀਂ ਯੂ.ਜੀ.ਸੀ. ਤੋਂ ਗੈਰ-ਮਾਨਤਾ ਪ੍ਰਾਪਤ ਵਾਲੇ ਸਾਲਾਂ ਵਿੱਚ ਕੀਤੇ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਅਧਿਆਪਕ ਆਗੂਆਂ ਨੇ ਦੱਸਿਆ ਕਿ 12 ਸਾਲਾਂ ਬਾਅਦ ਇਨ੍ਹਾਂ ਦੀਆਂ ਸੇਵਾਵਾਂ ਨੂੰ ਖਤਮ ਕਰਨਾ ਕੁਦਰਤੀ ਨਿਆਂ ਦੇ ਖ਼ਿਲਾਫ਼ ਹੈ।

Advertisement
Advertisement
×