ਮੀਂਹ ਦੌਰਾਨ ਕਮਰਾ ਡਿੱਗਿਆ
ਰੂਪਨਗਰ ਸ਼ਹਿਰ ਨੇੜਲੇ ਪਿੰਡ ਕੋਟਲਾ ਟੱਪਰੀਆਂ ਵਿੱਚ ਅੱਜ ਇੱਕ ਗ਼ਰੀਬ ਵਿਅਕਤੀ ਦੇ ਮਕਾਨ ਦਾ ਕਮਰਾ ਡਿੱਗ ਗਿਆ, ਜਦੋਂਕਿ ਦੋ ਹੋਰ ਕਮਰੇ ਵੀ ਮੀਂਹ ਕਾਰਨ ਨੁਕਸਾਨੇ ਗਏ। ਪੀੜਤ ਜੌਹਨ ਭੱਟੀ ਨੇ ਦੱਸਿਆ ਕਿ ਉਸ ਦੇ ਮਕਾਨ ਦੀ ਹਾਲਤ ਪਹਿਲਾਂ ਹੀ ਖ਼ਸਤਾ...
Advertisement
ਰੂਪਨਗਰ ਸ਼ਹਿਰ ਨੇੜਲੇ ਪਿੰਡ ਕੋਟਲਾ ਟੱਪਰੀਆਂ ਵਿੱਚ ਅੱਜ ਇੱਕ ਗ਼ਰੀਬ ਵਿਅਕਤੀ ਦੇ ਮਕਾਨ ਦਾ ਕਮਰਾ ਡਿੱਗ ਗਿਆ, ਜਦੋਂਕਿ ਦੋ ਹੋਰ ਕਮਰੇ ਵੀ ਮੀਂਹ ਕਾਰਨ ਨੁਕਸਾਨੇ ਗਏ। ਪੀੜਤ ਜੌਹਨ ਭੱਟੀ ਨੇ ਦੱਸਿਆ ਕਿ ਉਸ ਦੇ ਮਕਾਨ ਦੀ ਹਾਲਤ ਪਹਿਲਾਂ ਹੀ ਖ਼ਸਤਾ ਹੈ ਅਤੇ ਅੱਜ ਪਏ ਤੇਜ਼ ਮੀਂਹ ਦੌਰਾਨ ਉਸ ਦੇ ਮਕਾਨ ਦਾ ਇੱਕ ਕਮਰਾ ਡਿੱਗ ਗਿਆ, ਜਦੋਂਕਿ ਦੋ ਹੋਰ ਕਮਰਿਆਂ ਵਿੱਚ ਤਰੇੜਾਂ ਪੈ ਗਈਆਂ। ਪੀੜਤ ਨੇ ਦੱਸਿਆ ਕਿ ਉਹ ਦਿਲ ਦੇ ਰੋਗ ਤੋਂ ਪੀੜਤ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੋਣ ਕਾਰਨ ਉਹ ਮਕਾਨ ਦੀ ਮੁਰੰਮਤ ਕਰਵਾਉਣ ਤੋਂ ਅਸਮਰੱਥ ਹੈ ਅਤੇ ਆਰਥਿਕ ਤੰਗੀ ਕਾਰਨ ਉਹ ਕਿਰਾਏ ਦਾ ਮਕਾਨ ਲੈ ਵੀ ਰਹਿਣ ਤੋਂ ਅਸਮਰੱਥ ਹੈ।
Advertisement
Advertisement
×