ਕੌਮੀ ਮਾਰਗ ’ਤੇ ਪ੍ਰੀਮਿਕਸ ਨਾ ਪਾਉਣ ਦਾ ਮਾਮਲਾ ਭਖਿਆ
ਬਨੂੜ ਤੋਂ ਰਾਜਪੁਰਾ ਤੇ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡਾਂ ਲਈ ਬਣਾਏ ਗਏ ਲਾਘਿਆਂ ਦੀ ਤਿੰਨ ਮਹੀਨੇ ਪਹਿਲਾਂ ਪੁੱਟੀ ਗਈ ਸੜਕ ਉੱਤੇ ਪ੍ਰੀਮਿਕਸ ਨਾ ਪਾਏ ਜਾਣ ਦੀ ਪਿੰਡ ਜੰਗਪੁਰਾ ਦੀ ਪੰਚਾਇਤ ਵੱਲੋਂ ਨੈਸ਼ਨਲ ਹਾਈਵੇਅ ਅਥਾਰਿਟੀ ਆਈ ਕੋਲ ਆਨਲਾਈਨ ਸ਼ਿਕਾਇਤ...
Advertisement
ਬਨੂੜ ਤੋਂ ਰਾਜਪੁਰਾ ਤੇ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡਾਂ ਲਈ ਬਣਾਏ ਗਏ ਲਾਘਿਆਂ ਦੀ ਤਿੰਨ ਮਹੀਨੇ ਪਹਿਲਾਂ ਪੁੱਟੀ ਗਈ ਸੜਕ ਉੱਤੇ ਪ੍ਰੀਮਿਕਸ ਨਾ ਪਾਏ ਜਾਣ ਦੀ ਪਿੰਡ ਜੰਗਪੁਰਾ ਦੀ ਪੰਚਾਇਤ ਵੱਲੋਂ ਨੈਸ਼ਨਲ ਹਾਈਵੇਅ ਅਥਾਰਿਟੀ ਆਈ ਕੋਲ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਹੈ। ਪੰਚਾਇਤ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਟੌਲ ਪਲਾਜ਼ਾ ਅਜ਼ੀਜ਼ਪੁਰ ਉੱਤੇ ਧਰਨੇ ਦੀ ਚਿਤਾਵਨੀ ਦਿੱਤੀ ਹੈ। ਪਿੰਡ ਜੰਗਪੁਰਾ ਦੇ ਸਰਪੰਚ ਪਰਵਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਪਿੰਡਾਂ ਲਈ ਬਣਾਏ ਗਏ ਲਾਂਘਿਆਂ ’ਤੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਪ੍ਰੀਮਿਕਸ ਨਹੀਂ ਪਾਇਆ ਗਿਆ।
Advertisement
Advertisement