DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਫ਼ਦ ਨੇ ਕੌਂਸਲ ਪ੍ਰਧਾਨ ਨੂੰ ਸਮੱਸਿਆਵਾਂ ਦੱਸੀਆਂ

ਖਰੜ: ਅਮਨ ਸਿਟੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸਨ ਦਾ ਵਫ਼ਦ ਪ੍ਰਧਾਨ ਹਰਜੀਤ ਸਿੰਘ ਬੰਟੀ ਦੀ ਅਗਵਾਈ ਵਿੱਚ ਕੌਂਸਲ ਪ੍ਰਧਾਨ ਅੰਜੂ ਚੰਦਰ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਮਿਲਿਆ। ਇਸ ਮੌਕੇ ਹਰਜੀਤ ਸਿੰਘ ਬੰਟੀ ਵੱਲੋਂ ਆਪਣੀ ਕਲੋਨੀ ਅਮਨ ਸਿਟੀ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ...
  • fb
  • twitter
  • whatsapp
  • whatsapp
Advertisement

ਖਰੜ: ਅਮਨ ਸਿਟੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸਨ ਦਾ ਵਫ਼ਦ ਪ੍ਰਧਾਨ ਹਰਜੀਤ ਸਿੰਘ ਬੰਟੀ ਦੀ ਅਗਵਾਈ ਵਿੱਚ ਕੌਂਸਲ ਪ੍ਰਧਾਨ ਅੰਜੂ ਚੰਦਰ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਮਿਲਿਆ। ਇਸ ਮੌਕੇ ਹਰਜੀਤ ਸਿੰਘ ਬੰਟੀ ਵੱਲੋਂ ਆਪਣੀ ਕਲੋਨੀ ਅਮਨ ਸਿਟੀ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ। ਪਿਛਲੇ ਕਈ ਸਾਲਾਂ ਤੋਂ ਕਮੇਟੀ ਦੇ ਚੱਕਰ ਕੱਟ-ਕੱਟ ਕਲੋਨੀ ਵਾਸੀਆਂ ਨੇ ਪ੍ਰੇਸ਼ਾਨ ਹੋ ਕੇ ਅਦਾਲਤ ਦਾ ਰੁਖ਼ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਕੌਂਸਲਰ ਗੋਬਿੰਦਰ ਸਿੰਘ ਚੀਮਾ ਵੀ ਸਮੇਂ-ਸਮੇਂ ’ਤੇ ਅਫ਼ਸਰਾਂ ਕੋਲੋਂ ਫਾਈਲਾਂ ਕਢਵਾ ਕੇ ਕੰਮ ਕਰਵਾ ਰਹੇ ਹਨ। ਇਸ ਮੌਕੇ ਐਸੋਸੀਏਸ਼ਨ ਦੀ ਸੀਨੀਅਰ ਵਾਈਸ ਪ੍ਰਧਾਨ ਸਰਵਨ ਦਾਸ ਸੈਣੀ, ਗੁਰਮਿੰਦਰ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਮਾਡਲ ਪਾਰਕ ਵਿੱਚ 50 ਬੂਟੇ ਲਾਏ

ਪੰਚਕੂਲਾ: ਜਨਨਾਇਕ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਓਪੀ ਸਿਹਾਗ ਅਤੇ ਸੈਕਟਰ-21 ਦੇ ਵਸਨੀਕਾਂ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਸੈਕਟਰ ਵਿੱਚ ਸਥਿਤ ਮਾਡਲ ਪਾਰਕ ਵਿੱਚ 50 ਬੂਟੇ ਲਗਾਏ। ਸ੍ਰੀ ਸਿਹਾਗ ਨੇ ਕਿਹਾ ਕਿ ਇਹ ਪ੍ਰੋਗਰਾਮ ਬਰਸਾਤ ਦੇ ਮੌਸਮ ਵਿੱਚ ਸੈਕਟਰ 21 ਦੇ ਵਸਨੀਕ ਟ੍ਰਾਈਸਿਟੀ ਜਾਟ ਸਭਾ ਦੇ ਮੁਖੀ ਮਹਿੰਦਰ ਸਾਂਗਵਾਨ ਦੀ ਪਹਿਲਕਦਮੀ ’ਤੇ ਕੀਤਾ ਗਿਆ ਸੀ। -ਪੱਤਰ ਪ੍ਰੇਰਕ

Advertisement

ਸ਼ਿਵ ਮਹਾਂਪੁਰਾਣ ਕਥਾ ਦਾ ਪੋਸਟਰ ਜਾਰੀ

ਕੁਰਾਲੀ: ਇੱਥੋਂ ਦੇ ਸ੍ਰੀ ਗੌਰੀ ਸ਼ੰਕਰ ਧਾਮ ਵੱਲੋਂ ਸਥਾਨਕ ਵਾਰਡ ਨੰਬਰ-14 ਦੇ ਵਿੱਚ 15 ਤੋਂ 23 ਜੁਲਾਈ ਤੱਕ ਕਰਵਾਈ ਜਾ ਰਹੀ ਸ਼ਿਵ ਮਹਾਪੁਰਾਣ ਕਥਾ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਕੀਤਾ ਗਿਆ। ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪੰਡਿਤ ਜਗਦੀਸ਼ ਚੰਦ ਸ਼ਾਸਤਰੀ ਚਿੱਤਰਕੁਟ ਵਾਲੇ ਸੰਗਤ ਨੂੰ ਸ਼ਿਵ ਮਹਾਂਪੁਰਾਣ ਕਥਾ ਸਰਵਣ ਕਰਵਾਉਣਗੇ। 15 ਜੁਲਾਈ ਨੂੰ ਕਲਸ਼ ਯਾਤਰਾ ਕੀਤੀ ਜਾਵੇਗੀ ਤੇ 21 ਜੁਲਾਈ ਨੂੰ ਮਾਂ ਦੁਰਗਾ ਦੀ ਮੂਰਤੀ ਸਥਾਪਨਾ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਸਨੀ ਭਸੀਨ, ਮੁਕੇਸ਼ ਰਾਣਾ, ਕੁਲਵਿੰਦਰ ਸਿੰਘ ਨਗਲੀਆਂ, ਨੀਟਾ ਜੱਸਲ, ਗੋਲਡੀ ਸ਼ੁਕਲਾ, ਸੰਜੂ ਚਨਾਲੋਂ, ਲਖਵਿੰਦਰ ਲੱਖਾ, ਸੂਰਜ ਵਰਮਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਵਿਦਿਆਰਥੀਆਂ ਨੇ ਬਣਾਏ ਆਧੁਨਿਕ ਪ੍ਰਾਜੈਕਟ

ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦਾ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਵਿਵੇਕ, ਸੁਰਜੀਤ ਅਤੇ ਚੰਦਰ ਕਾਂਤ ਨੇ ‘ਮਲਟੀ-ਯੂਟੀਲਿਟੀ ਪਾਵਰ ਜੈਨਰੇਟਿੰਗ ਕਿਟ’ ਪ੍ਰਾਜੈਕਟ ਬਣਾਇਆ ਹੈ ਜੋ ਕਈ ਐਪਲੀਕੇਸ਼ਨਾਂ ਲਈ ਬਿਜਲੀ ਪੈਦਾ ਕਰਨ ਲਈ ਨਵਿਆਉਣਯੋਗ ਊਰਜਾ ਦੀ ਵਰਤੋਂ ਕਰਦਾ ਹੈ। ਇਸੇ ਤਰ੍ਹਾਂ ਕੇਐੱਮ ਮਨੀਸ਼ਾ, ਆਕਾਸ਼ ਸ਼ਰਮਾ ਅਤੇ ਮੋਹਿਤ ਢਾਕਰੇ ਨੇ ਹਾਈਬ੍ਰਿਡ ਕਾਰ ਦਾ ਪ੍ਰੋਟੋਟਾਈਪ ਬਣਾਇਆ ਹੈ। ’ਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਅਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਪ੍ਰਾਜੈਕਟਾਂ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਨਾਮਵਰ ਕੰਪਨੀਆਂ ਵਿੱਚ ਸ਼ਾਨਦਾਰ ਤਨਖ਼ਾਹ ਪੈਕੇਜ ਨਾਲ ਰੱਖਿਆ ਗਿਆ। -ਨਿੱਜੀ ਪੱਤਰ ਪ੍ਰੇਰਕ

ਵਿੱਜ ਦੇ ਘਰ ਪੁੱਜੇ ਚੌਧਰੀ ਨਿਰਮਲ ਸਿੰਘ

ਅੰਬਾਲਾ: ਮੰਤਰੀ ਅਨਿਲ ਵਿੱਜ ਨਾਲ ਅੱਜ ਅੰਬਾਲਾ ਸ਼ਹਿਰ ਤੋਂ ਕਾਂਗਰਸੀ ਵਿਧਾਇਕ ਚੌਧਰੀ ਨਿਰਮਲ ਸਿੰਘ ਨੇ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕਰ ਕੇ ਹਾਲ-ਚਾਲ ਪੁੱਛਿਆ। ਵਿਧਾਇਕ ਨੇ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਤੇ ਗੱਲਾਂਬਾਤਾਂ ਕੀਤੀਆਂ। ਸ੍ਰੀ ਵਿੱਜ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਕਈ ਰਾਜਨੀਤਕ ਮਸਲਿਆਂ ਉੱਤੇ ਚਰਚਾ ਵੀ ਕੀਤੀ। -ਪੱਤਰ ਪ੍ਰੇਰਕ

ਅਥਲੈਟਿਕਸ ਜੇਤੂਆਂ ਦਾ ਸਨਮਾਨ

ਪੰਚਕੂਲਾ: ਹਰਿਆਣਾ ਦੇ ਖੇਡ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਕਿਸੇ ਵੀ ਸੂਬੇ ਤੇ ਦੇਸ਼ ਦੀ ਤਰੱਕੀ ਵਿੱਚ ਉਸ ਦੇ ਸਿਹਤਮੰਦ ਲੋਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮਾਸਟਰ ਅਥਲੀਟਾਂ ਨੇ ਨਾ ਸਿਰਫ਼ ਸੂਬੇ ਨੂੰ ਸਿਹਤਮੰਦ ਰੱਖਿਆ ਸਗੋਂ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਮੈਡਲ ਜਿੱਤ ਕੇ ਹਰਿਆਣਾ ਦਾ ਮਾਣ ਵੀ ਵਧਾਇਆ ਹੈ। ਮੰਤਰੀ ਅੱਜ ਪੰਚਕੂਲਾ ਵਿੱਚ ਹਰਿਆਣਾ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਕਰਵਾਏ ਕੌਮੀ ਅਤੇ ਕੌਮਾਂਤਰੀ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੇਤੂਆਂ ਦੇ ਸਨਮਾਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ। -ਪੱਤਰ ਪ੍ਰੇਰਕ

ਬ੍ਰਿਟਿਸ਼ ਕੌਂਸਲ ਵੱਲੋਂ ਵਰਚੁਅਲ ਪ੍ਰੋਗਰਾਮ 29 ਨੂੰ

ਚੰਡੀਗੜ੍ਹ: ਬ੍ਰਿਟਿਸ਼ ਕੌਂਸਲ ਨੇ ਵਿਦਿਆਰਥੀਆਂ ਲਈ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ’ਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਬਰਤਾਨੀਆ ਵਿੱਚ ਪੜ੍ਹਾਈ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਵਰਚੁਅਲ ਹੋਵੇਗਾ ਅਤੇ 29 ਜੁਲਾਈ ਨੂੰ ਕਰਵਾਇਆ ਜਾਵੇਗਾ। ਇਸ ਦੌਰਾਨ ਵੱਖ-ਵੱਖ ਮਾਹਿਰ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ। ਇਸ ਵਿੱਚ ਬਰਤਾਨੀਆ ਦੀ ਯਾਤਰਾ ਲਈ ਸਾਮਾਨ ਪੈਕ ਕਰਨ, ਸਿਹਤ ਤੇ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ, ਵੀਜ਼ਾ ਅਰਜ਼ੀ ਪ੍ਰਕਿਰਿਆ ਤੋਂ ਇਲਾਵਾ ਬਰਤਾਨੀਆ ਵਿੱਚ ਪੜ੍ਹ ਰਹੇ ਵਿਦਿਆਰਥੀ ਆਪਣੇ ਨਿੱਜੀ ਤਜਰਬੇ ਸਾਂਝੇ ਕਰਨਗੇ। ਇਸ ਲਈ ਵਿਦਿਆਰਥੀਆਂ ਨੂੰ ਆਨਲਾਈਨ ਲਿੰਕ ਜਾਂ ਰਜਿਸਟ੍ਰੇਸ਼ਨ ਫਾਰਮ ਭਰਨਾ ਪਵੇਗਾ। ਇਸ ਤੋਂ ਬਾਅਦ ਅਗਲੀ ਜਾਣਕਾਰੀ ਦਿੱਤੀ ਜਾਵੇਗੀ। -ਟਨਸ

‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਜੈ ਲਿਬੜਾ ਨੂੰ ਸਦਮਾ

ਰਣਜੀਤ ਸਿੰਘ ਲਿਬੜਾ

ਫ਼ਤਹਿਗੜ੍ਹ ਸਾਹਿਬ: ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ ਨੂੰ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਰਣਜੀਤ ਸਿੰਘ ਲਿਬੜਾ ਦਾ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਸ੍ਰੀ ਲਿਬੜਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਸਾਥੀ ਅਤੇ ਦਰਵੇਸ਼ ਇਨਸਾਨ ਵਜੋਂ ਜਾਣੇ ਜਾਦੇ ਸਨ। ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ, ਵਿਧਾਇਕ ਲਖਬੀਰ ਸਿੰਘ ਰਾਏ, ਗੁਰਿੰਦਰ ਸਿੰਘ ਗੈਰੀ ਬੜਿੰਗ, ਰੁਪਿੰਦਰ ਸਿੰਘ ਹੈਪੀ, ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement
×