ਸਾਂਝਾ ਚੇਤਨਾ ਮੰੰਚ ਦੇ ਬਾਨੀ ਪ੍ਰਧਾਨ ਦੀ ਬਰਸੀ 26 ਨੂੰ
ਲੰਬੀ ਕਾਨੂੰਨੀ ਲੜਾਈ ਲੜ ਕੇ ਮੈਰੀਗੋਲਡ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਵਿੱਚ ਫਸੇ ਲੋਕਾਂ ਦਾ ਪੈਸਾ ਵਾਪਸ ਕਰਵਾਉਣ ਵਾਲੇ ਸਾਂਝਾ ਚੇਤਨਾ ਮੰਚ ਪੰਜਾਬ ਦੇ ਬਾਨੀ ਪ੍ਰਧਾਨ ਬਲਵਿੰਦਰ ਸਿੰਘ ਦਾ ਬਰਸੀ ਸਮਾਗਮ 26 ਅਕਤੂਬਰ ਨੂੰ ਉਨ੍ਹਾਂ ਗ੍ਰਹਿ ਮਕਾਨ ਨੰਬਰ 39 ਦਸਮੇਸ਼...
Advertisement
ਲੰਬੀ ਕਾਨੂੰਨੀ ਲੜਾਈ ਲੜ ਕੇ ਮੈਰੀਗੋਲਡ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਵਿੱਚ ਫਸੇ ਲੋਕਾਂ ਦਾ ਪੈਸਾ ਵਾਪਸ ਕਰਵਾਉਣ ਵਾਲੇ ਸਾਂਝਾ ਚੇਤਨਾ ਮੰਚ ਪੰਜਾਬ ਦੇ ਬਾਨੀ ਪ੍ਰਧਾਨ ਬਲਵਿੰਦਰ ਸਿੰਘ ਦਾ ਬਰਸੀ ਸਮਾਗਮ 26 ਅਕਤੂਬਰ ਨੂੰ ਉਨ੍ਹਾਂ ਗ੍ਰਹਿ ਮਕਾਨ ਨੰਬਰ 39 ਦਸਮੇਸ਼ ਇਨਕਲੇਵ ਨਾਨਕਪੁਰਾ ਰੂਪਨਗਰ ਵਿੱਚ ਕਰਵਾਇਆ ਜਾ ਰਿਹਾ ਹੈ। ਉਹ ਥਰਮਲ ਪਲਾਂਟ ਰੂਪਨਗਰ ਦੀ ਮੁਲਾਜ਼ਮ ਜਥੇਬੰੰਦੀ ਆਰ.ਟੀ.ਪੀ ਐਂਪਲਾਈਜ਼ ਯੂਨੀਅਨ ਦੇ ਪਹਿਲੇ ਜਨਰਲ ਸਕੱੱਤਰ ਵੀ ਰਹੇ। ਬਲਵਿੰੰਦਰ ਸਿੰੰਘ ਨੇ ਸਾਂਝਾ ਚੇਤਨਾ ਮੰਚ ਜਥੇਬੰਦੀ ਦੀ ਸਥਾਪਨਾ ਕਰਕੇ ਲੋਕਾਂ ਲਈ ਸੰਘਰਸ਼ ਕਰਨਾ ਸ਼ੁਰੂ ਕੀਤਾ ਤੇ ਦਹਾਕਿਆਂ ਦੀ ਲੰਬੀ ਕਾਨੂੰਨੀ ਲੜਾਈ ਲੜਨ ਉਪਰੰਤ ਉਨ੍ਹਾਂ ਅਦਾਲਤ ਰਾਹੀਂ ਕੰਪਨੀ ਮਾਲਕਾਂ ਨਾਲ ਸਮਝੌਤਾ ਕਰਕੇ ਕਮੇਟੀ ਮੈਰੀਗੋਲਡ ਐਸੋਸੀਏਟਸ ਦਾ ਗਠਨ ਕਰਵਾਇਆ। ਇਸ ਰਾਹੀਂ ਉਨ੍ਹਾਂ ਲੋਕਾਂ ਦਾ ਪੈਸਾ ਕੰੰਪਨੀ ਤੋਂ ਨਿਵੇਸ਼ਕਾਂ ਨੂੰ ਵਾਪਸ ਕਰਵਾਇਆ। ਪਿਛਲੇ ਸਾਲ ਉਨ੍ਹਾਂ ਦਾ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ਤੇ ਹੁਣ 26 ਅਕਤੂਬਰ ਨੂੰ ਉਨ੍ਹਾਂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ।
Advertisement
Advertisement
×

