ਨਿਗਮ ਨੇ ਸਫ਼ਾਈ ਮਿੱਤਰਾਂ ਨੂੰ ਪੀਪੀਈ ਕਿੱਟਾਂ ਅਤੇ ਆਯੂਸ਼ਮਾਨ ਕਾਰਡ ਵੰਡੇ
ਇਸ ਸਮਾਗਮ ਵਿੱਚ ਸਟੇਟ ਕੋ-ਆਰਡੀਨੇਟਰ ਸੁਸ਼ੀਲ ਕੁਮਾਰ, ਅਸ਼ਵਨੀ ਕੁਮਾਰ ਅਤੇ ਨਮਸਤੇ ਅਧੀਨ ਸਟੇਟ ਨੋਡਲ ਅਫਸਰ ਅਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਪਤਵੰਤਿਆਂ ਨੇ ਸਫ਼ਾਈ ਮਿੱਤਰਾਂ ਨੂੰ ਆਯੂਸ਼ਮਾਨ ਕਾਰਡ ਅਤੇ ਪੀਪੀਈ ਕਿੱਟਾਂ ਵੰਡੀਆਂ, ਜੋ ਖਤਰਨਾਕ ਅਤੇ ਦੂਸ਼ਿਤ ਵਾਤਾਵਰਨ ਵਿੱਚ ਕੰਮ ਕਰਨ ਵਾਲਿਆਂ ਲਈ ਵਿੱਤੀ ਸੁਰੱਖਿਆ ਅਤੇ ਸੁਰੱਖਿਆ ਦੋਵਾਂ ਨੂੰ ਯਕੀਨੀ ਬਣਾਉਂਦੀਆਂ ਹਨ। ਹਰੇਕ ਆਯੁਸ਼ਮਾਨ ਕਾਰਡ 5 ਲੱਖ ਰੁਪਏ ਦਾ ਸਿਹਤ ਬੀਮਾ ਕਵਰੇਜ਼ ਦਿੰਦਾ ਹੈ, ਸਫ਼ਾਈ ਮਿੱਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਗੁਣਵੱਤਾ ਵਾਲੀ ਸਿਹਤ ਸੰਭਾਲ ਤੱਕ ਪਹੁੰਚ ਦੀ ਪੇਸ਼ਕਸ਼ ਕਰਦਾ ਹੈ।
ਇਸ ਸਮਾਗਮ ਵਿੱਚ ਕੰਮ ਵਾਲੀ ਥਾਂ ’ਤੇ ਸੁਰੱਖਿਆ ਉਪਾਵਾਂ ’ਤੇ ਕੇਂਦਰਿਤ ਪ੍ਰਭਾਵਸ਼ਾਲੀ ਜਾਗਰੂਕਤਾ ਵੀਡੀਓ ਕਲਿੱਪ ਵੀ ਦਿਖਾਏ ਗਏ ਅਤੇ ਸਫ਼ਾਈ ਮਿੱਤਰਾਂ ਦੀ ਸੁਰੱਖਿਆ ਪ੍ਰਤੀ ਸਮੂਹਿਕ ਜ਼ਿੰਮੇਵਾਰੀ ’ਤੇ ਜ਼ੋਰ ਦੇਣ ਲਈ ਸਹੁੰ ਚੁਕਾਈ ਗਈ।
‘ਨਮਸਤੇ ਦਿਵਸ’ ਗਤੀਵਿਧੀਆਂ ਦੇ ਹਿੱਸੇ ਵਜੋਂ ਪੌਦੇ ਲਾਉਣ ਦੀ ਮੁਹਿੰਮ ਵੀ ਚਲਾਈ ਗਈ ਜੋ ਸਿਹਤਮੰਦ ਵਾਤਾਵਰਨ ਪ੍ਰਤੀ ਵਿਕਾਸ, ਦੇਖਭਾਲ ਅਤੇ ਵਚਨਬੱਧਤਾ ਦਾ ਪ੍ਰਤੀਕ ਹੈ।