ਪੁਰਾਤਨ ਸਾਜ਼ਾਂ ਨਾਲ ਪੁਆਧੀ ਗਾਇਕੀ ਦਾ ਬੰਨ੍ਹਿਆ ਰੰਗ
ਘਾੜ ਇਲਾਕੇ ਦੇ ਪਿੰਡ ਹਰੀਪੁਰ ਵਿੱਚ ਨਗਰ ਨਿਵਾਸੀਆਂ ਵੱਲੋਂ ਪੁਆਧੀ ਗਾਇਕੀ ਦਾ ਖੁੱਲ੍ਹਾ ਅਖਾੜਾ ਲਗਵਾਇਆ ਗਿਆ। ਇਸ ਅਖਾੜੇ ਦੌਰਾਨ ਭਗਤ ਨਰਿੰਦਰ ਸਿੰਘ ਬੈਦਵਾਨ ਸੋਹਾਣਾ ਵਾਲਿਆਂ ਦੀ ਅਗਵਾਈ ਅਧੀਨ ਆਈ ਕਲਾਕਾਰਾਂ ਦੀ ਟੀਮ ਨੇ ਪੁਰਾਤਨ ਸਾਜ਼ਾਂ ਨਾਲ ਪੁਰਾਤਨ ਅਤੇ ਪੁਆਧੀ ਗਾਇਕੀ...
Advertisement
ਘਾੜ ਇਲਾਕੇ ਦੇ ਪਿੰਡ ਹਰੀਪੁਰ ਵਿੱਚ ਨਗਰ ਨਿਵਾਸੀਆਂ ਵੱਲੋਂ ਪੁਆਧੀ ਗਾਇਕੀ ਦਾ ਖੁੱਲ੍ਹਾ ਅਖਾੜਾ ਲਗਵਾਇਆ ਗਿਆ। ਇਸ ਅਖਾੜੇ ਦੌਰਾਨ ਭਗਤ ਨਰਿੰਦਰ ਸਿੰਘ ਬੈਦਵਾਨ ਸੋਹਾਣਾ ਵਾਲਿਆਂ ਦੀ ਅਗਵਾਈ ਅਧੀਨ ਆਈ ਕਲਾਕਾਰਾਂ ਦੀ ਟੀਮ ਨੇ ਪੁਰਾਤਨ ਸਾਜ਼ਾਂ ਨਾਲ ਪੁਰਾਤਨ ਅਤੇ ਪੁਆਧੀ ਗਾਇਕੀ ਪੇਸ਼ ਕੀਤੀ। ਇਸ ਦੌਰਾਨ ਕਲਾਕਾਰਾਂ ਵੱਲੋਂ ਕਈ ਘੰਟੇ ਲੋਕ ਬੋਲੀਆਂ ਤੇ ਪੁਰਾਤਨ ਲੋਕ ਗਾਥਾਵਾਂ ਸੁਣਾ ਕੇ ਪਿੰਡ ਅਤੇ ਇਲਾਕਾ ਵਾਸੀਆਂ ਦਾ ਮਨੋਰੰਜਨ ਕੀਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਪੁੱਜੇ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਨੇ ਪ੍ਰਬੰਧਕ ਮਨਪ੍ਰੀਤ ਸਿੰਘ ਅਤੇ ਸਹਿਯੋਗੀ ਵਿਅਕਤੀਆਂ ਦੀ ਸਮਾਗਮ ਕਰਵਾਉਣ ਲਈ ਸ਼ਲਾਘਾ ਕੀਤੀ। ਇਸ ਮੌਕੇ ਪ੍ਰਬੰਧਕ ਮਨਪ੍ਰੀਤ ਸਿੰਘ ,ਵਰਿੰਦਰ ਸਿੰਘ ਪੰਚ ਹਰੀਪੁਰ (ਜਰਨਲ ਸੈਕਟਰੀ ਯੂਥ ਕਾਗਰਸ ਰੋਪੜ) ਸੱਤੂ, ਭਗਤ ਸਿੰਘ, ਜਗਤਾਰ ਸਿੰਘ ਪੰਚ, ਬਲਦੀਪ ਸਿੰਘ ,ਜੀਤ ਸਿੰਘ ,ਜਗਤਾਰ ਸਿੰਘ ,ਜਸਵਿੰਦਰ ਸਿੰਘ ਮਾਸਟਰ ਆਦਿ ਵਲੋਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।
Advertisement
Advertisement
×