DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਈਟੀ ਚੌਕ ਦੈੜੀ ਤੋਂ ਏਅਰਪੋਰਟ ਚੌਕ ਮਾਰਗ ’ਤੇ ਕੂੜਾ ਸੁੱਟਣ ਦਾ ਮਾਮਲਾ ਭਖ਼ਿਆ

ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਨੇ ਕੂਡ਼ੇ ਦੀਆਂ ਟਰਾਲੀਆਂ ਭਰ ਕੇ ਗਮਾਡਾ ਦੇ ਗੇਟ ਸਾਹਮਣੇ ਸੁੱਟਣ ਦੀ ਚਿਤਾਵਨੀ ਦਿੱਤੀ
  • fb
  • twitter
  • whatsapp
  • whatsapp
featured-img featured-img
ਸੜਕ ’ਤੇ ਸੁੱਟਿਆ ਹੋਇਆ ਕੂੜਾ ਦਿਖਾਉਂਦੇ ਹੋਏ ਲੋਕ ਅਤੇ ਕਿਸਾਨ ਆਗੂ।
Advertisement
ਆਈਟੀ ਚੌਕ ਦੈੜੀ ਤੋਂ ਏਅਰਪੋਰਟ ਚੌਕ ਨੂੰ ਆਉਂਦੇ ਮਾਰਗ ’ਤੇ ਪਿਛਲੇ ਲੰਮੇ ਸਮੇਂ ਤੋਂ ਸੁੱਟੇ ਜਾ ਰਹੇ ਕੂੜੇ ਦਾ ਮਾਮਲਾ ਭਖ਼ ਗਿਆ ਹੈ। ਪਿੰਡ ਚਾਉਮਾਜਰਾ, ਪ੍ਰੇਮਗੜ੍ਹ, ਦੈੜੀ, ਮਾਣਕਪੁਰ ਕੱਲਰ, ਸਿਆਊ, ਪੱਤੋਂ ਦੀ ਪੰਚਾਇਤਾਂ ਅਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ ਸਾਂਝੀ ਮੀਟਿੰਗ ਕਰਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇੱਥੋਂ ਕੂੜੇ ਦੇ ਢੇਰ ਗਮਾਡਾ ਵੱਲੋਂ ਤੁਰੰਤ ਨਾ ਚੁਕਾਏ ਗਏ ਤਾਂ ਉਹ ਕੂੜੇ ਦੀਆਂ ਟਰਾਲੀਆਂ ਭਰ ਕੇ ਗਮਾਡਾ ਦੇ ਗੇਟ ਮੂਹਰੇ ਸੁੱਟਣਗੇ।

ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਜਨਰਲ ਸਕੱਤਰ ਲਖਵਿੰਦਰ ਸਿੰਘ ਸਰਪੰਚ ਕਰਾਲਾ, ਵੇਰਕਾ ਦੇ ਡਾਇਰੈਕਟਰ ਗੁਰਿੰਦਰ ਸਿੰਘ ਖਟੜਾ, ਸੁਰਜੀਤ ਸਿੰਘ ਮਾਣਕਪੁਰ, ਗੁਰਬਚਨ ਸਿੰਘ ਪ੍ਰੇਮਗੜ੍ਹ, ਜਸਮਿੰਦਰ ਸਿੰਘ ਕੰਡਾਲਾ, ਗੁਰਵਿੰਦਰ ਸਿੰਘ ਚਾਉਮਾਜਰਾ, ਗੁਰਵਿੰਦਰ ਸਿੰਘ ਸਿਆਊ, ਹਰਜੀਤ ਸਿੰਘ ਸਿਆਊ ਅਤੇ ਪਿੰਡ ਚਾਉਮਾਜਰਾ ਦੇ ਸਰਪੰਚ ਰਣਧੀਰ ਸਿੰਘ, ਮਾਣਕਪੁਰ ਕੱਲਰ ਦੇ ਸਰਪੰਚ ਰਵਿੰਦਰ ਸਿੰਘ, ਪ੍ਰੇਮ ਗੜ੍ਹ ਦੇ ਸਰਪੰਚ ਬਲਜਿੰਦਰ ਸਿੰਘ, ਸਿਆਊ ਦੀ ਸਰਪੰਚ ਰਾਜਨਦੀਪ ਕੌਰ, ਦੈੜੀ ਦੇ ਪੰਚ ਸਮਸ਼ੇਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਦੇ ਵਸਨੀਕਾਂ ਦੀ ਇਕੱਤਰਤਾ ਹੋਈ।

Advertisement

ਉਨ੍ਹਾਂ ਦੱਸਿਆ ਕਿ ਇੱਥੇ ਲੰਮੇ ਸਮੇਂ ਤੋਂ ਗਮਾਡਾ ਦੀਆਂ ਗੱਡੀਆਂ ਕੂੜਾ ਸੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਮਾਡਾ ਨੂੰ ਤੁਰੰਤ ਇੱਥੋਂ ਕੂੜਾ ਚੁਕਾ ਕੇ ਦੁਬਾਰਾ ਕੂੜਾ ਸੁੱਟੇ ਜਾਣ ਤੋਂ ਰੁਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਪਿੰਡਾਂ ਦੇ ਵਸਨੀਕ ਕੂੜਾ ਟਰਾਲੀਆਂ ਵਿਚ ਭਰ ਕੇ ਗਮਾਡਾ ਦੇ ਗੇਟ ਸਾਹਮਣੇ ਸੁੱਟ ਕੇ ਆਉਣਗੇ ਅਤੇ ਇੱਥੇ ਕੂੜਾ ਸੁੱਟਣ ਵਾਲੀਆਂ ਗੱਡੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਭ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

Advertisement
×