ਕਾਰ ਨੂੰ ਅੱਗ ਲੱਗੀ
ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 28 ਜੂਨ ਐਰੋਸਿਟੀ ਰੋਡ ’ਤੇ ਅੱਜ ਬਾਅਦ ਦੁਪਹਿਰ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿੱਚ ਸਵਾਰ ਤਿੰਨ ਜਣੇ ਵਾਲ-ਵਾਲ ਬਚ ਗਏ। ਹਾਦਸੇ ਵਿੱਚ ਕਾਰ ਸੜ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਬੁਝਾਈ। ਜਾਣਕਾਰੀ...
Advertisement
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 28 ਜੂਨ
Advertisement
ਐਰੋਸਿਟੀ ਰੋਡ ’ਤੇ ਅੱਜ ਬਾਅਦ ਦੁਪਹਿਰ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿੱਚ ਸਵਾਰ ਤਿੰਨ ਜਣੇ ਵਾਲ-ਵਾਲ ਬਚ ਗਏ। ਹਾਦਸੇ ਵਿੱਚ ਕਾਰ ਸੜ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਬੁਝਾਈ। ਜਾਣਕਾਰੀ ਅਨੁਸਾਰ ਐੱਸਪੀ ਗੁਪਤਾ ਵਾਸੀ ਗ੍ਰੀਨ ਐਨਕਲੇਵ ਸੈੱਕਟਰ-118, ਅਸ਼ੀਸ਼ ਕੁਮਾਰ ਅਤੇ ਲਖਵਿੰਦਰ ਖਾਨ ਵਾਸੀ ਫ਼ਤਹਿਗੜ੍ਹ ਸਾਹਿਬ ਪਿੰਡ ਦਾਊਂ ਤੋਂ ਗੁਰਦੁਆਰਾ ਨਾਢਾ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸੀ। ਉਹ ਜਦੋਂ ਐਰੋਸਿਟੀ ਦੇ ਆਈ ਬਲਾਕ ਨੇੜੇ ਪੈਟਰੋਲ ਪੰਪ ਸਾਹਮਣੇ ਪਹੁੰਚੇ ਤਾਂ ਕਾਰ ਦੇ ਬੋਨਟ ਵਿੱਚੋਂ ਧੂੰਆਂ ਨਿਕਲਣ ਲੱਗਿਆ। ਕਾਰ ਸਵਾਰ ਤਿੰਨੇ ਜਣਿਆਂ ਕਾਰ ਨੂੰ ਪਾਸੇ ’ਤੇ ਲਗਾ ਦਿੱਤੇ ਬਾਹਰ ਆ ਗਏ। ਕੁਝ ਹੀ ਮਿੰਟਾਂ ਵਿੱਚ ਕਾਰ ਵਿੱਚੋਂ ਅੱਗ ਦੀ ਲਪਟਾਂ ਉੱਠਣ ਲੱਗ ਗਈਆਂ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ।
Advertisement
×