ਰਿਹਾਇਸ਼ੀ ਇਲਾਕੇ ’ਚ ਡਰੋਨ ਡਿੱਗਣ ਕਾਰਨ ਦਹਿਸ਼ਤ
ਅੰਬਾਲਾ ਦੇ ਏਅਰ ਫੋਰਸ ਸਟੇਸ਼ਨ ਨਾਲ ਲਗਦੇ ਰਿਹਾਇਸ਼ੀ ਇਲਾਕੇ ਧੂਲਕੋਟ ਵਿੱਚ ਅੱਜ ਸਵੇਰੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਡਰੋਨ ਅਚਾਨਕ ਡਿੱਗ ਗਿਆ। ਇਸ ਹਾਦਸੇ ਦੌਰਾਨ ਸੜਕ ਤੋਂ ਲੰਘ ਰਹੀ ਇੱਕ ਔਰਤ ਵਾਲ-ਵਾਲ ਬਚੀ। ਸੂਰਿਆ ਕਾਂਤ ਨਾਂ ਦੇ ਚਸ਼ਮਦੀਦ...
Advertisement
ਅੰਬਾਲਾ ਦੇ ਏਅਰ ਫੋਰਸ ਸਟੇਸ਼ਨ ਨਾਲ ਲਗਦੇ ਰਿਹਾਇਸ਼ੀ ਇਲਾਕੇ ਧੂਲਕੋਟ ਵਿੱਚ ਅੱਜ ਸਵੇਰੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਡਰੋਨ ਅਚਾਨਕ ਡਿੱਗ ਗਿਆ। ਇਸ ਹਾਦਸੇ ਦੌਰਾਨ ਸੜਕ ਤੋਂ ਲੰਘ ਰਹੀ ਇੱਕ ਔਰਤ ਵਾਲ-ਵਾਲ ਬਚੀ। ਸੂਰਿਆ ਕਾਂਤ ਨਾਂ ਦੇ ਚਸ਼ਮਦੀਦ ਨੇ ਦੱਸਿਆ ਕਿ ਹਵਾ ਵਿੱਚ ਉੱਡ ਰਿਹਾ ਡਰੋਨ ਅਚਾਨਕ ਬੇਕਾਬੂ ਹੋ ਕੇ ਡਿੱਗ ਗਿਆ।ਡਰੋਨ ਡਿੱਗਣ ਦੀ ਸੂਚਨਾ ਮਿਲਦੇ ਹੀ ਬਲਦੇਵ ਨਗਰ ਥਾਣੇ ਤੋਂ ਪੁਲੀਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਥੋੜ੍ਹੀ ਦੇਰ ਵਿੱਚ ਮਿਲਟਰੀ ਪੁਲੀਸ ਤੇ ਹਵਾਈ ਸੈਨਾ ਦੇ ਜਵਾਨ ਵੀ ਪਹੁੰਚ ਗਏ ਅਤੇ ਡਰੋਨ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲੀਸ ਨੇ ਦੱਸਿਆ ਕਿ ਜੱਗੀ ਸਿਟੀ ਸੈਂਟਰ ਨੇੜੇ ਫੌਜ ਦੀ ਇੱਕ ਯੂਨਿਟ ਵੱਲੋਂ ਡਰੋਨ ਉਡਾਉਣ ਦਾ ਅਭਿਆਸ ਕੀਤਾ ਜਾ ਰਿਹਾ ਸੀ। ਤਕਨੀਕੀ ਨੁਕਸ ਪੈਣ ਕਾਰਨ ਡਰੋਨ ਡਿੱਗ ਗਿਆ।
Advertisement
Advertisement
×