ਚੰਡੀਗੜ੍ਹ ਪੁਲੀਸ ਦੇ ਦਸ ਇੰਸਪੈਕਟਰਾਂ ਦੇ ਤਬਾਦਲੇ
ਚੰਡੀਗੜ੍ਹ ਪੁਲੀਸ ਨੇ ਵੱਖ-ਵੱਖ ਥਾਣਿਆਂ ਦੇ ਐੱਸਐੱਚਓ ਵਿੱਚ ਫੇਰਬਦਲ ਕਰਦਿਆਂ ਅੱਜ 10 ਇੰਸਪੈਕਟਰਾਂ ਦੇ ਤਬਾਦਲੇ ਕਰ ਦਿੱਤੇ ਹਨ। ਪੁਲੀਸ ਵੱਲੋਂ ਜਾਰੀ ਆਦੇਸ਼ ਅਨੁਸਾਰ ਇੰਸਪੈਕਟਰ ਰਾਮ ਦਿਆਲ ਨੂੰ ਥਾਣਾ ਸੈਕਟਰ-39 ਦਾ ਐੱਸਐੱਚਓ, ਦਵਿੰਦਰ ਸਿੰਘ ਨੂੰ ਥਾਣਾ ਸੈਕਟਰ-26 ਦੇ ਐੱਸਐੱਚਓ ਤੋਂ ਬਦਲ ਕੇ ਸੀਆਈਡੀ, ਹਰਮਿੰਦਰਜੀਤ ਸਿੰਘ ਨੂੰ ਥਾਣਾ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਐੱਸਐੱਚਓ, ਥਾਣਾ ਸੈਕਟਰ-39 ਦੇ ਐੱਸਐੱਚਓ ਚਿਰੰਜੀ ਲਾਲ ਨੂੰ ਬਦਲ ਕੇ ਇਕੋਨੋਮਿਕ ਓਫੈਂਸ ਪੁਲੀਸ ਸਰਵਿਸ, ਮਿੰਨੀ ਨੂੰ ਸੀਆਈਡੀ ਤੋਂ ਬਦਲ ਕੇ ਥਾਣਾ ਸਾਰੰਗਪੁਰ ਦਾ ਐੱਸਐੱਚਓ, ਗਿਆਨ ਸਿੰਘ ਨੂੰ ਥਾਣਾ ਸੈਕਟਰ-26 ਦਾ ਐੱਸਐੱਚਓ ਅਤੇ ਸਤਵਿੰਦਰ ਨੂੰ ਪੁਲੀਸ ਸਟੇਸ਼ਨ ਕ੍ਰਾਈਮ ਦੀ ਐੱਸਐੱਚਓ ਲਗਾਇਆ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਪੁਲੀਸ ਨੇ ਬਲਦੇਵ ਕੁਮਾਰ ਨੂੰ ਸੁਰੱਖਿਆ ਵਿੰਗ, ਰਾਮ ਰਤਨ ਨੂੰ ਆਰ.ਆਈ. ਲਾਈਨਜ਼ ਤੇ ਰੀਨਾ ਯਾਦਵ ਨੂੰ ਸੀਪੀਡੀ ਦਾ ਵਾਧੂ ਚਾਰਜ ਦਿੱਤਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਨੇ ਅੱਜ ਦੋ ਐੱਸਆਈ, ਤਿੰਨ ਏਐੱਸਆਈ ਸਣੇ ਚੰਡੀਗੜ੍ਹ ਪੁਲੀਸ ਦੇ 20 ਹੋਰਨਾਂ ਮੁਲਾਜ਼ਮਾਂ ਦੇ ਤਬਾਦਲੇ ਵੀ ਕੀਤੇ ਗਏ ਹਨ।