ਰੋਡਵੇਜ਼ ਦੇ ਬੇੜੇ ’ਚ ਸ਼ਾਮਲ ਹੋਣਗੀਆਂ ਦਸ ਬੱਸਾਂ
ਪੰਚਕੂਲਾ ਦੇ ਯਾਤਰੀਆਂ ਦੀ ਸਹੂਲਤ ਅਤੇ ਯਾਤਰਾ ਦੀ ਗੁਣਵੱਤਾ ਨੂੰ ਵਧਾਉਣ ਲਈ ਜਲਦੀ ਹੀ ਰੋਡਵੇਜ਼ ਦੇ ਬੇੜੇ ਵਿੱਚ ਦਸ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਸਾਰੀਆਂ ਬੱਸਾਂ ਬੀ ਐੱਸ -6 ਮਾਡਲ ਦੀਆਂ ਹਨ ਜੋ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹਨ। ਇਹ...
Advertisement
ਪੰਚਕੂਲਾ ਦੇ ਯਾਤਰੀਆਂ ਦੀ ਸਹੂਲਤ ਅਤੇ ਯਾਤਰਾ ਦੀ ਗੁਣਵੱਤਾ ਨੂੰ ਵਧਾਉਣ ਲਈ ਜਲਦੀ ਹੀ ਰੋਡਵੇਜ਼ ਦੇ ਬੇੜੇ ਵਿੱਚ ਦਸ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਸਾਰੀਆਂ ਬੱਸਾਂ ਬੀ ਐੱਸ -6 ਮਾਡਲ ਦੀਆਂ ਹਨ ਜੋ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹਨ। ਇਹ ਬੱਸਾਂ 20 ਨਵੰਬਰ ਤੋਂ ਦਿੱਲੀ ਅਤੇ ਹਿਸਾਰ ਰੂਟਾਂ ’ਤੇ ਚੱਲਣੀਆਂ ਸ਼ੁਰੂ ਕਰ ਦੇਣਗੀਆਂ। ਰੋਡਵੇਜ਼ ਪ੍ਰਬੰਧਕਾਂ ਅਨੁਸਾਰ, ਨਵੀਆਂ ਬੱਸਾਂ 15 ਨਵੰਬਰ ਤੱਕ ਪੰਚਕੂਲਾ ਦੇ ਉਦਯੋਗਿਕ ਖੇਤਰ ਫੇਜ਼-2 ਸਾਈਟ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ। ਪੰਚਕੂਲਾ ਡਿੱਪੂ ਦੇ ਜੀ ਐੱਮ ਸੁਖਦੇਵ ਸਿੰਘ ਨੇ ਕਿਹਾ ਕਿ ਬੀ ਐੱਸ-6 ਬੱਸਾਂ ਨਾ ਸਿਰਫ਼ ਕੁਸ਼ਲ ਹਨ ਬਲਕਿ ਵਾਤਾਵਰਨ ਲਈ ਵੀ ਫ਼ਾਇਦੇਮੰਦ ਹਨ।
Advertisement
Advertisement
×

