DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੀਆਂ ਤੀਜ ਦੀਆਂ ਸਮਾਗਮ

ਪੰਜਾਬੀ ਕਲਚਰਲ ਅਤੇ ਵੈੱਲਫੇਅਰ ਸੁਸਾਇਟੀ ਵੱਲੋਂ ਰਬਾਬ ਮਿਊਜ਼ਿਕ ਅਤੇ ਜੇਐੱਲ ਰਿਕਾਰਡਜ਼ ਦੇ ਸਹਿਯੋਗ ਨਾਲ ਤੀਆਂ ਤੀਜ ਦੀਆਂ ਸਮਾਗਮ ਕਰਵਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਜਨਰਲ ਸਕੱਤਰ ਦਵਿੰਦਰ ਸਿੰਘ ਜੁਗਨੀ ਅਤੇ ਵਿੱਤ ਸਕੱਤਰ ਜਗਤਾਰ ਸਿੰਘ ਜੱਗੀ ਦੀ ਅਗਵਾਈ ਵਿੱਚ...
  • fb
  • twitter
  • whatsapp
  • whatsapp
featured-img featured-img
ਤੀਆਂ ਪ੍ਰੋਗਰਾਮ ਮੌਕੇ ਬੱਚੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।-ਫੋਟੋ: ਚਿੱਲਾ
Advertisement
ਪੰਜਾਬੀ ਕਲਚਰਲ ਅਤੇ ਵੈੱਲਫੇਅਰ ਸੁਸਾਇਟੀ ਵੱਲੋਂ ਰਬਾਬ ਮਿਊਜ਼ਿਕ ਅਤੇ ਜੇਐੱਲ ਰਿਕਾਰਡਜ਼ ਦੇ ਸਹਿਯੋਗ ਨਾਲ ਤੀਆਂ ਤੀਜ ਦੀਆਂ ਸਮਾਗਮ ਕਰਵਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਜਨਰਲ ਸਕੱਤਰ ਦਵਿੰਦਰ ਸਿੰਘ ਜੁਗਨੀ ਅਤੇ ਵਿੱਤ ਸਕੱਤਰ ਜਗਤਾਰ ਸਿੰਘ ਜੱਗੀ ਦੀ ਅਗਵਾਈ ਵਿੱਚ ਕਰਵਾਏ ਇਸ ਸਮਾਗਮ ਵਿੱਚ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੀਆਂ ਅਲੋਪ ਹੋ ਰਹੀਆਂ ਵਸਤੂਆਂ ਦੀ ਪ੍ਰਦਰਸ਼ਨੀ ਅਤੇ ਗਿੱਧੇ ਦੀ ਪੇਸ਼ਕਾਰੀ ਸਲਾਹੁਣਯੋਗ ਸੀ। ਸਮਾਗਮ ਦੀ ਮੁੱਖ ਮਹਿਮਾਨ ਜਸਵੰਤ ਕੌਰ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਬੀਬੀ ਪਰਮਜੀਤ ਕੌਰ ਲਾਂਡਰਾਂ, ਪਵਨਦੀਪ ਕੌਰ ਗਿੱਲ, ਗੁਰਪ੍ਰੀਤ ਕੌਰ ਨੇ ਪਤਵੰਤਿਆਂ ਅਤੇ ਗਾਇਕ ਕਲਾਕਾਰਾਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਉਮਿੰਦਰ, ਓਮ ਕੁਰਾਲੀ ਅਤੇ ਰਤਨ ਬਾਈ ਵੱਲੋਂ ਗਾਏ ਸੱਭਿਆਚਾਰਕ ਗੀਤਾਂ ਨਾਲ ਹੋਈ। ਤਾਨੀਆ ਸਿਤਾਰਾ, ਸਰਬੀ ਰਤਨ, ਹਰਪ੍ਰੀਤ ਹਨੀ, ਇੰਦੂ ਵਰਮਾ ਤੇ ਸੋਨੂ ਸ਼ਾਹ ਨੇ ਗੀਤਾਂ ਰਾਹੀਂ ਹਾਜ਼ਰੀ ਲਵਾਈ। ਗਾਇਕ ਜੋੜੀ ਮਿਸ ਨੀਲਮ ਅਤੇ ਦਿਲਰਾਜ ਨੇ ਆਪਣੇ ਹਿੱਟ ਗੀਤ ਗਾਏ। ਇਸ ਮੌਕੇ ਰਮਨਪ੍ਰੀਤ ਕੌਰ ਐੱਮਸੀ, ਗੁਰਮੀਤ ਕੌਰ ਐੱਮਸੀ, ਅਸ਼ਵਨੀ ਕੁਮਾਰ ਸ਼ਰਮਾ ਸੰਭਾਲਕੀ, ਹਰੀ ਮੋਹਨ ਸ਼ਰਮਾ, ਗੁਰਮੁਖ ਸਿੰਘ ਸੋਹਲ, ਹਰਪਾਲ ਸਿੰਘ ਚੰਨਾ, ਮਾਸਟਰ ਅਮਰਜੀਤ ਸਿੰਘ ਕੁੰਭੜਾ ਅਤੇ ਸ਼ੀਤਲ ਸਿੰਘ ਨੇ ਵੀ ਹਾਜ਼ਰੀ ਲਵਾਈ।

Advertisement

Advertisement
×