ਬੇਨੇਮੀਆਂ ਕਾਰਨ ਟੈੱਕ ਯੂਨੀਵਰਸਿਟੀ ਨੂੰ ਨੁਕਸਾਨ ਹੋਇਆ: ਚਾਂਸਲਰ
ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਪੰਜਾਬ ਰੈਲਮਾਜਰਾ ਵਿਚ ਯੂਨੀਵਰਸਿਟੀ ਦੇ ਚਾਂਸਲਰ ਨਿਰਮਲ ਸਿੰਘ ਰਿਆਤ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਮੀਡੀਆ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਰਿਆਤ ਨੇ ਦੱਸਿਆ ਕਿ ਸਾਬਕਾ ਚਾਂਸਲਰ ਸੰਦੀਪ ਸਿੰਘ ਕੌੜਾ ਦੇ ਕਾਰਜਕਾਲ ਦੌਰਾਨ ਹੋਈਆਂ ਵਿੱਤੀ ਬੇਨਿਯਮਿਆਂ ਦੀ...
ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਪੰਜਾਬ ਰੈਲਮਾਜਰਾ ਵਿਚ ਯੂਨੀਵਰਸਿਟੀ ਦੇ ਚਾਂਸਲਰ ਨਿਰਮਲ ਸਿੰਘ ਰਿਆਤ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਮੀਡੀਆ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਰਿਆਤ ਨੇ ਦੱਸਿਆ ਕਿ ਸਾਬਕਾ ਚਾਂਸਲਰ ਸੰਦੀਪ ਸਿੰਘ ਕੌੜਾ ਦੇ ਕਾਰਜਕਾਲ ਦੌਰਾਨ ਹੋਈਆਂ ਵਿੱਤੀ ਬੇਨਿਯਮਿਆਂ ਦੀ ਜਾਂਚ ਦੌਰਾਨਕਮੇਟੀ ਨੇ ਪਾਇਆ ਹੈ ਕਿ ਲੈਮਰਿਨ ਟੈੱਕ ਸਕਿਲਜ਼ ਯੂਨਿਵਰਸਿਟੀ ਅਤੇ ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ ਨੂੰ ਲਗਪਗ 13.44 ਕਰੋੜ ਰੁਪਏ ਦਾ ਸਿੱਧਾ ਤੇ 36.68 ਕਰੋੜ ਰੁਪਏ ਦਾ ਅਸਿੱਧਾ ਵਿੱਤੀ ਨੁਕਸਾਨ ਹੋਇਆ ਹੈ। ਸ੍ਰੀ ਕੌੜਾ ਨੂੰ ਜਾਂਚ ਕਮੇਟੀ ਅੱਗੇ ਆਪਣਾ ਪੱਖ ਪੇਸ਼ ਕਰਨ ਅਤੇ ਦੋਸ਼ਾਂ ਦਾ ਜਵਾਬ ਦੇਣ ਲਈ ਮੌਕਾ ਦਿੱਤਾ ਗਿਆ ਸੀ ਪਰ ਉਹ ਕਮੇਟੀ ਦੀ ਜਾਂਚ ਵਿੱਚ ਪੇਸ਼ ਨਹੀਂ ਹੋਏ। ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਕੁਝ ਲੋਕਾਂ ਵਲੋਂ ਯੂਨੀਵਰਸਿਟੀ ਖਿਲਾਫ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਯੂਨੀਵਰਸਿਟੀ ਦੇ ਭਾਈਵਾਲਾਂ ਨੇ ਐਲ ਐੱਸ ਟੀ ਯੂ ਤੋਂ ਆਪਣੇ ਸਬੰਧ ਵਾਪਸ ਲੈ ਲਏ ਹਨ, ਪਰ ਅਜਿਹਾ ਕੁੱਝ ਨਹੀਂ ਹੈ। ਉਨ੍ਹਾਂ ਦਸਿਆ ਕਿ ਯੂਨੀਵਰਸਟੀ ਦੇ ਸਾਰੇ ਭਾਈਵਾਲ ਆਪਣੇ ਸਮਝੌਤਿਆਂ ’ਤੇ ਕਾਇਮ ਹਨ। ਇਸ ਮੌਕੇ ਬੀ.ਐੱਸ ਸਤਿਆਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੇਰੇ ਖ਼ਿਲਾਫ਼ ਝੂਠੇ ਦੋਸ਼ ਲਾਏ ਜਾ ਰਹੇ ਹਨ: ਸਾਬਕਾ ਚਾਂਸਲਰ
ਸਾਬਕਾ ਚਾਂਸਲਰ ਸੰਦੀਪ ਕੌੜਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ’ਤੇ ਦੋਸ਼ ਲਾਉਣ ਵਾਲਿਆਂ ਨੇ ਯੂਨੀਵਰਸਿਟੀ ਸਬੰਧੀ ਸਰਕਾਰੀ ਦਫਤਰਾਂ ਵਿੱਚ ਗਲਤ ਦਸਤਾਵੇਜ਼ ਲਗਾ ਕੇ ਸਰਕਾਰ ਨਾਲ ਧੋਖਾਧੜੀ ਕੀਤੀ ਹੈ, ਜਿਸ ਸਬੰਧੀ ਉਨ੍ਹਾਂ ਨੇ ਸ਼ਿਕਾਇਤਾਂ ਕੀਤੀਆਂ ਹੋਈਆਂ ਹਨ। ਇਸ ਲਈ ਦੂਜੀ ਧਿਰ ਵਲੋਂ ਬੁਖਲਾਹਟ ਵਿੱਚ ਆ ਕੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।