ਗੁਰੂ ਗੋਬਿੰਦ ਸਿੰਘ ਕਾਲਜ ’ਚ ਅਧਿਆਪਕਾਂ ਵੱਲੋਂ ਧਰਨਾ
ਚੰਡੀਗੜ੍ਹ ਏਡਿਡ ਕਾਲਜ ਅਧਿਆਪਕਾਂ ਨੇ ਮਸਲੇ ਹੱਲ ਨਾ ਹੋਣ ’ਤੇੇ ਅੱਜ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ। ਪੰਜਾਬ ਅਤੇ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ (ਪੀਸੀਸੀਟੀਯੂ) ਦੇ ਚੰਡੀਗੜ੍ਹ ਜ਼ਿਲ੍ਹਾ ਪ੍ਰੀਸ਼ਦ ਦੇ ਸੱਦੇ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਵਿੱਚ ਧਰਨਾ ਦਿੱਤਾ ਗਿਆ।...
Advertisement
ਚੰਡੀਗੜ੍ਹ ਏਡਿਡ ਕਾਲਜ ਅਧਿਆਪਕਾਂ ਨੇ ਮਸਲੇ ਹੱਲ ਨਾ ਹੋਣ ’ਤੇੇ ਅੱਜ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ। ਪੰਜਾਬ ਅਤੇ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ (ਪੀਸੀਸੀਟੀਯੂ) ਦੇ ਚੰਡੀਗੜ੍ਹ ਜ਼ਿਲ੍ਹਾ ਪ੍ਰੀਸ਼ਦ ਦੇ ਸੱਦੇ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਵਿੱਚ ਧਰਨਾ ਦਿੱਤਾ ਗਿਆ। ਸਥਾਨਕ ਇਕਾਈ ਦੇ ਪ੍ਰਧਾਨ ਪ੍ਰੋ. ਕੁਲਬੀਰ ਸਿੰਘ ਨੇ ਯੂਜੀਸੀ ਰੈਗੂਲੇਸ਼ਨਜ਼ 2018 ਤਹਿਤ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਦੇਰੀ, ਅਧਿਆਪਕਾਂ ਨੂੰ ਸਿਰਫ਼ ਘੱਟੋ-ਘੱਟ ਤਨਖਾਹ ਦੇ ਨਾਲ ਤਿੰਨ ਸਾਲ ਦਾ ਪ੍ਰੋਬੇਸ਼ਨ ਪੀਰੀਅਡ ਅਤੇ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਸੋਧੇ ਹੋਏ ਡੀਏ ਨਾ ਮਿਲਣ ’ਤੇ ਰੋਸ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਪਹਿਲੀ ਜਨਵਰੀ ਤੋਂ ਲਾਗੂ ਡੀਏ ਹਾਲੇ ਵੀ ਦਿੱਤਾ ਨਹੀਂ ਜਾ ਰਿਹਾ। ਸਥਾਨਕ ਇਕਾਈ ਦੇ ਉਪ-ਪ੍ਰਧਾਨ ਪ੍ਰੋ. ਹਰਜੇਸ਼ਵਰ ਪਾਲ ਸਿੰਘ ਨੇ ਚੰਡੀਗੜ੍ਹ ਵਿੱਚ ਅਧਿਆਪਕਾਂ ਦੀ ਦੁਰਦਸ਼ਾ ਲਈ ਯੂ ਟੀ ਪ੍ਰਸ਼ਾਸਨ ਦੀ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਇਆ।
Advertisement
Advertisement
×