ਆਜ਼ਾਦ ਉਮੀਦਵਾਰ ਦਾ ਸਮਰਥਨ
ਬਲਾਕ ਸਮਿਤੀ ਦੇ ਖਿਜ਼ਰਾਬਾਦ ਜ਼ੋਨ ਤੋਂ ਆਜ਼ਾਦ ਉਮੀਦਵਾਰ ਜਸਮੀਤ ਕੌਰ ਨੂੰ ਪਿੰਡ ਦੇ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਆਗੂਆਂ ਨੇ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਅੱਜ ਖਿਜ਼ਰਾਬਾਦ ਦੇ ਸਾਂਝਾ ਭਵਨ ’ਚ ਹੋਈ ਮੀਟਿੰਗ ਮੌਕੇ ਨੌਜਵਾਨ ਆਗੂ ਰਾਣਾ ਕੁਸ਼ਲਪਾਲ, ਸਾਬਕਾ...
Advertisement
ਬਲਾਕ ਸਮਿਤੀ ਦੇ ਖਿਜ਼ਰਾਬਾਦ ਜ਼ੋਨ ਤੋਂ ਆਜ਼ਾਦ ਉਮੀਦਵਾਰ ਜਸਮੀਤ ਕੌਰ ਨੂੰ ਪਿੰਡ ਦੇ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਆਗੂਆਂ ਨੇ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਅੱਜ ਖਿਜ਼ਰਾਬਾਦ ਦੇ ਸਾਂਝਾ ਭਵਨ ’ਚ ਹੋਈ ਮੀਟਿੰਗ ਮੌਕੇ ਨੌਜਵਾਨ ਆਗੂ ਰਾਣਾ ਕੁਸ਼ਲਪਾਲ, ਸਾਬਕਾ ਸਰਪੰਚ ਗੁਰਿੰਦਰ ਸਿੰਘ, ਬਲਦੇਵ ਸਿੰਘ, ਸਤਨਾਮ ਸਿੰਘ ਤੇ ਪਿੰਡ ਦੇ ਅੱਧੀ ਦਰਜਨ ਪੰਚਾਇਤ ਮੈਂਬਰਾਂ ਤੋਂ ਇਲਾਵਾ ਦਰਜਨਾਂ ਆਗੂਆਂ ਨੇ ਚੋਣਾਂ ਲਈ ਆਜ਼ਾਦ ਉਮੀਦਵਾਰ ਜਸਮੀਤ ਕੌਰ ਨੂੰ ਹਮਾਇਤ ਦਿੱਤੀ ਤੇ ਉਨ੍ਹਾਂ ਨੇ ਪਿੰਡ ਦੇ ਵਿਕਾਸ ਤੇ ਬਿਹਤਰੀ ਲਈ ਇਹ ਫ਼ੈਸਲਾ ਕੀਤਾ ਹੈ। ਜਸਮੀਤ ਕੌਰ ਨੇ ਕਿਹਾ ਕਿ ਉਹ ਪਿੰਡਾਂ ਦੀ ਸੇਵਾ ਲਈ ਤਤਪਰ ਰਹੇਗੀ।
Advertisement
Advertisement
×

