DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਡੀਗੜ੍ਹ ਕਲੱਬ ਦੀਆਂ ਚੋਣਾਂ ’ਚ ਸੁਨੀਲ ਖੰਨਾ ਪ੍ਰਧਾਨ ਬਣੇ

ਖੰਨਾ ਨੇ ਆਪਣੇ ਵਿਰੋਧੀ ਨਰੇਸ਼ ਚੌਧਰੀ ਨੂੰ 128 ਵੋਟਾਂ ਦੇ ਫ਼ਰਕ ਨਾਲ ਹਰਾਇਆ
  • fb
  • twitter
  • whatsapp
  • whatsapp
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 17 ਨਵੰਬਰ

Advertisement

ਚੰਡੀਗੜ੍ਹ ਕਲੱਬ ਦੀਆਂ ਅੱਠ ਸਾਲਾਂ ਬਾਅਦ ਹੋਈਆਂ ਚੋਣਾਂ ਵਿੱਚ ਸੁਨੀਲ ਖੰਨਾ ਪ੍ਰਧਾਨ ਅਤੇ ਅਨੁਰਾਗ ਅਗਰਵਾਲ ਮੀਤ ਪ੍ਰਧਾਨ ਚੁਣੇ ਗਏ ਹਨ। ਇਨ੍ਹਾਂ ਚੋਣਾਂ ਦੌਰਾਨ ਪ੍ਰਧਾਨਗੀ ਦੇ ਉਮੀਦਵਾਰ ਸੁਨੀਲ ਖੰਨਾ ਨੂੰ 1623 ਵੋਟਾਂ ਪਈਆਂ ਹਨ, ਜਿਨ੍ਹਾਂ ਨੇ ਆਪਣੇ ਵਿਰੋਧੀ ਨਰੇਸ਼ ਚੌਧਰੀ ਨੂੰ 128 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਨਰੇਸ਼ ਚੌਧਰੀ ਨੂੰ 1495 ਅਤੇ ਪ੍ਰਧਾਨਗੀ ਦੇ ਤੀਜੇ ਉਮੀਦਵਾਰ ਰਮਨੀਤ ਸਿੰਘ ਚਾਹਲ ਨੂੰ ਸਿਰਫ਼ 104 ਵੋਟਾਂ ਹੀ ਪਈਆਂ ਹਨ। ਇਸੇ ਤਰ੍ਹਾਂ ਮੀਤ ਪ੍ਰਧਾਨ ਦੀ ਚੋਣ ਵਿੱਚ ਅਨੁਰਾਗ ਅਗਰਵਾਲ ਜੇਤੂ ਰਹੇ ਹਨ, ਜਿਨ੍ਹਾਂ ਨੂੰ 1,129 ਵੋਟਾਂ ਪਈਆਂ ਹਨ। ਉਨ੍ਹਾਂ ਦੇ ਵਿਰੋਧੀ ਕਰਨਵੀਰ ਨੰਦਾ ਨੂੰ 1,110 ਵੋਟਾਂ ਅਤੇ ਤੀਜੇ ਉਮੀਦਵਾਰ ਅਨੁਰਾਗ ਚੋਪੜਾ ਨੂੰ 973 ਵੋਟਾਂ ਪਈਆਂ ਹਨ। ਇਸ ਤੋਂ ਇਲਾਵਾ ਜਸਮਨ ਸਿੰਘ ਰਿਖੀ, ਵਿਕਰਮ ਬੇਦੀ, ਰੋਹਿਤ ਸੂਰੀ, ਰਚਿਤ ਗੋਇਲ, ਪਰਮਵੀਰ ਸਿੰਘ ਬਬਲਾ, ਆਦੇਸ਼ ਜੋਸ਼ੀ, ਵਿਕਾਸ ਬੈਕਟਰ ਅਤੇ ਸੰਜੇ ਪਾਹਵਾ ਚੰਡੀਗੜ੍ਹ ਕਲੱਬ ਦੇ ਨਵੇਂ ਐਗਜ਼ੀਕਿਊਟਿਵ ਮੈਂਬਰ ਚੁਣੇ ਗਏ ਹਨ।

ਚੰਡੀਗੜ੍ਹ ਕਲੱਬ ਦੀਆਂ ਚੋਣਾਂ ਇਸ ਤੋਂ ਪਹਿਲਾਂ ਸਾਲ 2016 ਵਿੱਚ ਹੋਈਆਂ ਸਨ। ਇਸ ਵਾਰ ਅੱਠ ਸਾਲ ਬਾਅਦ ਚੋਣਾਂ ਹੋਈਆਂ ਹਨ। ਇਨ੍ਹਾਂ ਚੋਣਾਂ ਲਈ ਵੋਟਿੰਗ ਲੰਘੇ ਦਿਨ ਹੋਈ ਸੀ। ਉਸ ਵਿੱਚ ਕਲੱਬ ਦੇ ਕੁੱਲ 7,441 ਵੋਟਰਾਂ ਵਿੱਚੋਂ 3,292 ਵੋਟਰਾਂ ਨੇ ਹੀ ਆਪਣੇ ਵੋਟ ਦੀ ਵਰਤੋਂ ਕੀਤੀ ਸੀ।

Advertisement
×