ਸੁਖਵਿੰਦਰ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਬਣੇ
ਰਾਮ ਸਰਨ ਸੂਦ
ਅਮਲੋਹ, 13 ਜਲਾਈ
ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਅਮਲੋਹ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 50 ਦੇ ਕਰੀਬ ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਪ੍ਰਧਾਨ ਡਾ. ਜਸਵੰਤ ਸਿੰਘ ਨੇ ਘਰੇਲੂ ਰੁਝੇਂਵਿਆਂ ਕਾਰਨ ਮੈਂਬਰਾਂ ਦੀ ਸਹਿਮਤੀ ਨਾਲ ਸੁਖਵਿੰਦਰ ਸਿੰਘ ਕਾਲਾ ਅਰੋੜਾ ਨੂੰ ਸੁਸਾਇਟੀ ਦਾ ਕਾਰਜਕਾਰੀ ਪ੍ਰਧਾਨ ਅਤੇ ਡਾ. ਅਰਜਨ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ। ਇਸ ਮੌਕੇ ਮੈਡੀਕਲ ਸਹਾਇਤਾ ਅਤੇ ਪੜ੍ਹਾਈ ਲਈ ਮਦਦ ਸਬੰਧੀ ਛੇ ਅਰਜ਼ੀਆਂ ਸਰਬਸੰਮਤੀ ਨਾਲ ਪਾਸ ਕੀਤੀਆਂ ਗਈਆਂ। ਸੁਸਾਇਟੀ ਵਿੱਚ ਚਾਰ ਨਵੇਂ ਮੈਂਬਰ ਅਮਰੀਕ ਸਿੰਘ ਮੇਜੀ, ਕੈਲੀਫੋਰਨੀਆ ਕੋਲਡ ਸਟੋਰ ਦੇ ਮਾਲਕ ਲੱਖੀ ਬਰੀਮਾ, ਕੁਲਦੀਪ ਧੀਮਾਨ ਮਾਜਰੀ ਅਤੇ ਸਰਪੰਚ ਹਰਵਿੰਦਰ ਸਿੰਘ ਬਿੰਦਾ ਨੂੰ ਲਿਆ ਗਿਆ। ਇਸ ਮੌਕੇ ਅਮਰਜੀਤ ਸਿੰਘ ਮੁਢੜੀਆ, ਬਲਦੇਵ ਸਿੰਘ ਘਟੀੰਡ, ਰੋਸ਼ਨ ਲਾਲ ਸੂਦ, ਸਰਪੰਚ ਹਰਿੰਦਰ ਸਿੰਘ, ਕੁਲਜਿੰਦਰ ਸਿੰਘ ਨਿਰਵਾਲ, ਸਰਪੰਚ ਗੁਰਦੀਪ ਸਿੰਘ ਜੰਜੂਆ, ਪਵਨਦੀਪ ਸਿੰਘ, ਕੇਸਰ ਸਿੰਘ, ਜਗਤਾਰ ਸਿੰਘ ਗਿੱਲ, ਵੀਰਦਵਿੰਦਰ ਸਿੰਘ, ਪੰਚਾਇਤ ਅਫ਼ਸਰ ਬਲਪਿੰਦਰ ਸਿੰਘ, ਹੈਪੀ ਗਰੇਵਾਲ, ਬਲਵਿੰਦਰ ਸਿੰਘ ਸਿੱਧੂ,ਪਰਮਿੰਦਰ ਸਿੰਘ , ਬੇਅੰਤ ਸਿੰਘ ਬੈਣਾ, ਸਿੰਦਰਪਾਲ ਸਿੰਘ, ਕੁਲਦੀਪ ਸਿੰਘ ਮਛਰਾਈ, ਹੈਪੀ ਟਿੱਬੀ, ਹਰਬੰਸ ਸਿੰਘ ਬਡਾਲੀ, ਸਰਬਜੀਤ ਸਿੰਘ, ਗਗਨ ਖੁੱਲਰ, ਹਰਪ੍ਰੀਤ ਸਿੰਘ ਸੋਨੂੰ, ਜਸਪਾਲ ਸਿੰਘ ਸੋਢੀ, ਕੌਂਸਲਰ ਰਕੇਸ਼ ਕੁਮਾਰ ਸ਼ਾਹੀ, ਡਾ. ਹਰਿੰਦਰ ਸਿੰਘ ਸ਼ਾਹੀ, ਨੀਰਜ ਜਿੰਦਲ, ਤਰਸੇਮ ਸਿੰਘ ਸਿੱਧੂ, ਗੁਰਨਾਮ ਸਿੰਘ ਪੁਰੀ, ਰਾਜੂ ਬਰੀਮਾ, ਨਾਹਰ ਸਿੰਘ ਝੰਬਾਲਾ, ਹਰਮੀਤ ਸਿੰਘ, ਮੋਹਨ ਸਿੰਘ, ਰੇਸ਼ਮ ਸਿੰਘ ਵਿਰਕ, ਅਮਨ ਧੀਮਾਨ, ਦਿਲਬਾਗ ਸਿੰਘ, ਬਿੱਟੂ ਕੈਂਥ, ਤਰਲੋਕ ਸਿੰਘ, ਗੁਰਦਰਸ਼ਨ ਸਿੰਘ ਗੈਰੀ, ਖਜ਼ਾਨਚੀ ਮਾਸਟਰ ਗਗਨ ਗੁਪਤਾ ਅਤੇ ਪਵਿੱਤਰ ਸਿੰਘ ਹਾਜ਼ਰ ਸਨ।