ਸੁਖਸਾਲ ਛਿੰਝ: ਛੋਟਾ ਸੁਦਾਮ ਨੇ ਝੰਡੀ ਦੀ ਕੁਸ਼ਤੀ ਜਿੱਤੀ
ਪਿੰਡ ਸੁਖਸਾਲ ਵਿੱਚ ਛਿੰਝ ਮੇਲਾ ਕਰਵਾਇਆ ਗਿਆ। ਇਸ ਛਿੰਝ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਨੇ ਸ਼ਿਰਕਤ ਕੀਤੀ। ਇਸ ਮੇਲੇ ਵਿੱਚ 100 ਤੋਂ ਵੱਧ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਸੈਂਕੜੇ ਦਰਸ਼ਕਾਂ ਨੇ ਇਸ ਮੇਲੇ ਦਾ...
ਪਿੰਡ ਸੁਖਸਾਲ ਵਿੱਚ ਛਿੰਝ ਮੇਲਾ ਕਰਵਾਇਆ ਗਿਆ। ਇਸ ਛਿੰਝ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਨੇ ਸ਼ਿਰਕਤ ਕੀਤੀ। ਇਸ ਮੇਲੇ ਵਿੱਚ 100 ਤੋਂ ਵੱਧ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਸੈਂਕੜੇ ਦਰਸ਼ਕਾਂ ਨੇ ਇਸ ਮੇਲੇ ਦਾ ਆਨੰਦ ਮਾਣਿਆ। ਛਿੰਝ ਵਿੱਚ ਝੰਡੀ ਦੀ ਕੁਸ਼ਤੀ ਜਲਾਲ ਅਤੇ ਛੋਟਾ ਸੁਦਾਮ ਵਿਚਕਾਰ ਹੋਈ। 20 ਮਿੰਟ ਚੱਲੇ ਮੁਕਾਬਲੇ ਵਿੱਚ ਜਲਾਲ ਛੋਟਾ ਸੁਦਾਮ ਪਿੱਠ ਨਹੀਂ ਲਾ ਸਕਿਆ ਜਿਸ ਤੋਂ ਬਾਅਦ ਛਿੰਝ ਪ੍ਰਬੰਧਕ ਕਮੇਟੀ ਵੱਲੋਂ ਛੋਟਾ ਸੁਦਾਮ ਨੂੰ ਜੇਤੂ ਐਲਾਨ ਕੀਤਾ ਗਿਆ। ਇਸ ਕੁਸ਼ਤੀ ਵਿੱਚ ਡੇਢ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਸੈਮੀ ਫਾਈਨਲ ਵਿੱਚ ਰਜ਼ਾਕ ਅਤੇ ਇਰਫ਼ਾਨ ਵਿਚਕਾਰ ਕੁਸ਼ਤੀ ਵਿੱਚ ਰਜ਼ਾਕ ਜੇਤੂ ਰਿਹਾ। ਛਿੰਝ ਵਿੱਚ ਸਭ ਤੋਂ ਰੌਚਕ ਕੁਸ਼ਤੀ ਕ੍ਰਿਸ਼ਨ ਮੰਡੀ ਅਤੇ ਦੇਵ ਥਾਪੇ ਵਿਚਕਾਰ ਹੋਈ ਜਿਸ ਵਿੱਚ ਦੇਵ ਥਾਪਾ ਜੇਤੂ ਰਿਹਾ। ਵਿਵੇਕ ਨੇ ਲੱਕੀ ਗਰਚਾ, ਭੋਲੂ ਨੇ ਜਸ਼ਨ, ਸੂਰਜ ਫਗਵਾੜਾ ਨੇ ਕਾਰਤਕ ਹਰਿਆਣਾ ਨੂੰ ਚਿੱਤ ਕੀਤਾ। ਇਸ ਛਿੰਝ ਮੇਲੇ ਨੂੰ ਕਰਵਾਉਣ ਵਿੱਚ ਸ਼ਿਵ ਕੁਮਾਰ ਬੌਬੀ, ਸਰਪੰਚ ਰਾਕੇਸ਼ ਕੁਮਾਰ ਰੌਕੀ, ਨੰਬਰਦਾਰ ਬਿਪਨ ਸ਼ਰਮਾ, ਪ੍ਰਿੰਸੀਪਲ ਅਜੇ ਕੌਸ਼ਲ, ਰਣਵੀਰ ਸੋਨੂ, ਬਿਨਟਾ, ਪੰਮੀ, ਜਰਨੈਲ ਸਿੰਘ, ਭਵੀਸ਼ਣ ਗੋਸੁਆਮੀ, ਸਾਬਕਾ ਸਰਪੰਚ ਕਰਮ ਚੰਦ, ਸਾਬਕਾ ਸਰਪੰਚ ਕੈਪਟਨ ਸਤਪਾਲ ਸਿੰਘ, ਚੌਧਰੀ ਓਮ ਪ੍ਰਕਾਸ਼, ਨੰਬਰਦਾਰ ਭਵਨ ਸ਼ਰਮਾ, ਸੁਸ਼ੀਲ, ਫੌਜੀ ਮੋਹਣ ਸਿੰਘ, ਚੌਧਰੀ ਜੀਵਨ ਕੁਮਾਰ, ਚੌਧਰੀ ਅਸ਼ਵਨੀ ਕੁਮਾਰ, ਸੋਨੂ ਧਮਾਨ, ਚੌਧਰੀ ਅਜੇ ਕੁਮਾਰ, ਭਾਗ, ਦੀਦਾਰ ਚੰਦ, ਕਰਮ ਚੰਦ ਲਹੇੜ, ਤੇਜਿੰਦਰ ਸਿੰਘ ਸ਼ੰਮੂ, ਚੌਧਰੀ ਅਨਿਲ ਕੁਮਾਰ, ਲਾਡੀ, ਰਿਸ਼ੀ ਤੇ ਮਹਾਂ ਸਿੰਘ ਫੌਜੀ ਦਾ ਅਹਿਮ ਸਹਿਯੋਗ ਰਿਹਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਸੋਹਣ ਸਿੰਘ ਬੈਂਸ, ਸ਼ਿਵ ਕੁਮਾਰ ਬੌਬੀ ਅਤੇ ਅਜੇ ਕੌਸ਼ਲ ਵੱਲੋਂ ਕੀਤੀ ਗਈ।

