ਇੱਥੋਂ ਦੇ ਫੇਜ਼ ਅੱਠ ਵਿਚ ਸਥਿਤ ਇਕ ਨਾਮਵਰ ਨਿੱਜੀ ਹਸਪਤਾਲ ਦੀ ਇੱਕ ਨਰਸ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਗਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਹਿਚਾਣ ਰੂਪਨਗਰ ਜ਼ਿਲੇ ਦੇ ਆਨੰਦਪੁਰ ਸਾਹਿਬ ਦੀ 25 ਵਰ੍ਹਿਆਂ ਦੀ ਸਪਨਾ ਵਜੋਂ ਹੋਈ ਹੈ। ਉਹ ਹੋਸਟਲ ਵਿੱਚ ਆਪਣੀ ਸਹਿਯੋਗੀ ਨਰਸ ਨਾਲ ਰਹਿੰਦੀ ਸੀ। ਅੱਜ ਉਹ ਡਿਊਟੀ ’ਤੇ ਨਹੀਂ ਆਈ ਅਤੇ ਜਦੋਂ ਫੋਨ ਕੀਤਾ ਗਿਆ ਤਾਂ ਉਹ ਵੀ ਰਸੀਵ ਨਹੀਂ ਕੀਤਾ। ਇਸ ਮਗਰੋਂ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ ਤੇ ਫੇਜ਼ ਅੱਠ ਥਾਣੇ ਦੀ ਪੁਲੀਸ ਨੇ ਜਦੋਂ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਸਬੰਧਤ ਨਰਸ ਨੇ ਗਲ ਫਾਹਾ ਲਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ।