ਵਿਦਿਆਰਥੀਆਂ ਵੱਲੋਂ ਕੋਰਸ ਬੰਦ ਕੀਤੇ ਜਾਣ ਖਿਲਾਫ਼ ਸੈਕਟਰ 11 ਦੇ ਸਰਕਾਰੀ ਕਾਲਜ ਦੇ ਬਾਹਰ ਪ੍ਰਦਰਸ਼ਨ
ਕਾਲਜ ਪ੍ਰਸ਼ਾਸਨ ਤੇ ਡਾਇਰੈਕਟਰ ੳੁੱਚ ਸਿੱਖਿਆ ’ਤੇ ਲਾਰੇ ਲਾਉਣ ਦਾ ਦੋਸ਼ ਲਾਇਆ; ਕੋਰਸ ਸ਼ੁਰੂ ਕਰਨ ਲਈ ਪੇਸ਼ਕਦਮੀ ਜਾਰੀ: ਪ੍ਰਿੰਸੀਪਲ
Advertisement
ਇਥੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ 11 ਦੇ ਵਿਦਿਆਰਥੀਆਂ ਨੇ ਅੱਜ ਕਈ ਕੋਰਸ ਬੰਦ ਹੋਣ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸਵੇੇਰੇ 9:30 ਵਜੇ ਸ਼ੁਰੂ ਹੋਇਆ।
ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਕਾਲਜ ਪ੍ਰਸ਼ਾਸਨ ਨੇ ਬਿਨਾਂ ਕੋਈ ਨੋਟਿਸ ਦਿੱਤੇ M.P.Ed ਤੇ B.Sc Honours ਦੇ ਕੋਰਸ ਬੰਦ ਕਰ ਦਿੱਤੇ ਹਨ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਪਿਛਲੇ 15 ਦਿਨਾਂ ਤੋਂ ਕਾਲਜ ਪ੍ਰਸ਼ਾਸਨ ਤੇ ਡਾਇਰੈਕਟਰ ਉੱਚ ਸਿੱਖਿਆ ਨੂੰ ਮਿਲ ਚੁੱਕੇ ਹਨ, ਪਰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ।
Advertisement
ਉਧਰ ਕਾਲਜ ਦੇ ਪ੍ਰਿੰਸੀਪਲ ਜੇਕੇ ਸਹਿਗਲ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੀਆਂ ਮੰਗਾਂ ਨਾਲ ਸਹਿਮਤ ਹਨ ਤੇ ਇਹ ਕੋਰਸ ਸ਼ੁਰੂ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।
Advertisement
×